ਬੀ. ਐਸ. ਐਫ਼. ਵਲੋਂ ਅੰਤਰਰਾਜੀ ਸਰਹੱਦ ਨੇੜਿਓਂ ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ

ਫ਼ਾਜ਼ਿਲਕਾ, 13 ਮਈ (ਬਲਜੀਤ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ ਨਾਲ ਲੱਗਦੀ ਅੰਤਰਰਾਜੀ ਸਰਹੱਦ ’ਤੇ ਪੈਂਦੀ ਝੰਗੜ ਚੌਂਕੀ ਤੋਂ ਬੀ. ਐਸ. ਐਫ਼. ਵਲੋਂ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏ. ਐਸ. ਆਈ. ਰਮੇਸ਼ ਕੁਮਾਰ ਨੇ ਦੱਸਿਆ ਕਿ ਕਿ ਬੀਤੇ ਕੱਲ੍ਹ ਉਹਨਾਂ ਨੂੰ ਬੀ. ਐਸ. ਐਫ਼. ਦੀ 155 ਬਟਾਲੀਅਨ ਵਲੋਂ ਇਹ ਸ਼ੱਕੀ ਵਿਅਕਤੀ ਫੜ ਕੇ ਸਦਰ ਥਾਣਾ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ, ਜਿਸ ਦੀ ਪਛਾਣ ਤਫੀਕ ਖਾਨ ਵਾਸੀ ਬੰਗਲਾਦੇਸ਼ ਵਜੋਂ ਹੋਈ ਹੈ। ਜਿਸ ਦੇ ਉੱਪਰ ਬਣਦੀ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰ ਕੇ ਮੈਡੀਕਲ ਕਰਵਾ ਕੇ ਕੋਰਟ ਵਿਚ ਪੇਸ਼ ਕਰ ਦਿੱਤਾ ਗਿਆ ਹੈ।