ਬੁੱਢੇ ਦਰਿਆ ਵਿਚ ਨਹਾਉਂਦੇ ਦੋ ਬੱਚੇ ਡੁੱਬੇ

ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)- ਬੁੱਢੇ ਦਰਿਆ ਦੀ ਸਫਾਈ ਮੁਹਿੰਮ ਦੌਰਾਨ ਕੇਂਦਰੀ ਜੇਲ੍ਹ ਤਾਜਪੁਰ ਰੋਡ ਉਪਰ ਬਣਾਏ ਗਏ ਇਸ਼ਨਾਨ ਘਾਟ ਉਪਰ ਅੱਜ ਇਕ ਸਮਾਗਮ ਦੌਰਾਨ ਬੁੱਢੇ ਦਰਿਆ ਵਿਚ ਨਹਾਉਂਦੇ ਹੋਏ ਦੋ ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ ਉਪਰ ਪਹੁੰਚੇ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕਢਵਾ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।