ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਵੀ ਬਿਜਲੀ ਕੀਤੀ ਬੰਦ
ਤਲਵੰਡੀ ਸਾਬੋ, 10 ਮਈ (ਰਣਜੀਤ ਸਿੰਘ ਰਾਜੂ)-ਜੰਗਬੰਦੀ ਦੇ ਐਲਾਨ ਤੋਂ ਪਲਟਦਿਆਂ ਪਾਕਿਸਤਾਨ ਵੱਲੋਂ ਫੇਰ ਹਮਲੇ ਆਰੰਭ ਦੇਣ ਨੂੰ ਦੇਖਦਿਆਂ ਹੋਰਨਾਂ ਸ਼ਹਿਰਾਂ 'ਚ ਕੀਤੇ ਬਲੈਕਆਊਟ ਦੀ ਲੜੀ 'ਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਵੀ ਸਾਰੀ ਬਿਜਲੀ ਸਪਲਾਈ ਪਾਵਰਕਾਮ ਵੱਲੋਂ ਬੰਦ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਅਹਤਿਹਾਤ ਵਜੋਂ ਹੈ |