ਸੀਜ਼ਫਾਇਰ ਦੇ ਉਲੰਘਣ ਤੋਂ ਬਾਅਦ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ 9:30 ਵਜੇ ਮੁੜ ਬਲੈਕ ਆਊਟ
ਫ਼ਾਜ਼ਿਲਕਾ, 10 ਮਈ (ਬਲਜੀਤ ਸਿੰਘ) -ਪਾਕਿਸਤਾਨ ਵੱਲੋਂ ਸੀਜ਼ਫਾਇਰ ਦਾ ਉਲੰਘਣ ਕਰਨ ਤੋਂ ਬਾਅਦ ਪੰਜਾਬ ਵਿੱਚ ਮੁੜ ਹਾਲਾਤ ਤਨਾਅ ਪੂਰਨ ਹੁੰਦੇ ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਬਲੈਕ ਆਊਟ ਕੀਤੀ ਜਾ ਰਹੀ ਹੈ। ਫਾਜ਼ਿਲਕਾ ਜਿਲੇ ਵਿੱਚ ਅੱਜ ਰਾਤ 9:30 ਤੇ ਬਲੈਕ ਆਊਟ ਕੀਤੀ ਜਾਵੇਗੀ। ਜਿਲਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਲਾਈਟ ਨਾ ਜਗਾਣ ਅਤੇ ਘਬਰਾਹਟ ਵਿੱਚ ਨਾ ਆਉਣ।