ਫਿਰੋਜ਼ਪੁਰ ਵਿਚ ਬਲੈਕ ਆਊਟ
ਫਿਰੋਜ਼ਪੁਰ, 10 ਮਈ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)-ਭਾਰਤ ਪਾਕਿਸਤਾਨ ਜੰਗਬੰਦੀ ਦੀਆਂ ਆਈਆਂ ਖਬਰਾਂ ਤੋਂ ਬਾਅਦ ਜੰਮੂ ਖੇਤਰ ਵਿਚ ਪਾਕਿਸਤਾਨ ਵੱਲੋਂ ਸੀਜ ਫਾਇਰ ਦੀ ਉਲੰਘਣਾ ਤੋਂ ਬਾਅਦ ਫਿਰੋਜ਼ਪੁਰ ਦੇ ਅੰਦਰ ਰਾਤ ਪੌਣੇ 9 ਵਜੇ ਬਲੈਕ ਆਊਟ ਕਰ ਦਿੱਤਾ ਗਿਆ ਹੈ । ਇਸ ਦੀ ਪੁਸ਼ਟੀ ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਕਾਰਿਕ ਤੌਰ ਤੇ ਕਰ ਦਿੱਤੀ । ਬਲੈਕ ਆਊਟ ਹੋਣ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਫਿਰ ਦੁਬਾਰਾ ਪਾਇਆ ਜਾਣ ਲੱਗਾ।