ਪੰਜਾਬ ਸਰਕਾਰ ਵਲੋਂ ਰਿਹਾਇਸ਼ੀ ਖੇਡ ਵਿੰਗਾਂ ਦੇ ਖਿਡਾਰੀਆਂ ਦੀ ਚੋਣ ਸਬੰਧੀ ਟਰਾਇਲ ਮੁਲਤਵੀ

ਬਟਾਲਾ, 10 ਮਈ (ਸਤਿੰਦਰ ਸਿੰਘ)-ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਪੰਜਾਬ ਵਲੋਂ ਇਕ ਪੱਤਰ ਜਾਰੀ ਕਰਕੇ ਰਿਹਾਇਸ਼ੀ ਖੇਡ ਵਿੰਗਾਂ ਦੇ ਖਿਡਾਰੀਆਂ ਦੀ ਚੋਣ ਸਬੰਧੀ ਲਏ ਜਾਣ ਵਾਲੇ ਟਰਾਇਲ ਅਗਲੇ ਆਦੇਸ਼ਾਂ ਤੱਕ ਮੁਲਤਵੀ ਕਰ ਦਿੱਤੇ ਗਏ ਹਨ ਇਸ ਚੋਣ ਸਬੰਧੀ ਜੋ 12 ਮਈ ਤੋਂ 14 ਮਈ ਤੱਕ ਟਰਾਇਲ ਹੋਣੇ ਸਨ, ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਇਹ ਟਰਾਇਲ ਨਿਸ਼ਚਿਤ ਮਿਤੀਆਂ ਨੂੰ ਨਹੀਂ ਕਰਵਾਏ ਜਾ ਸਕਦੇ! ਟਰਾਇਲ ਲੈਣ ਲਈ ਅਗਲੀਆਂ ਮਿਤੀਆਂ ਬਾਰੇ ਬਾਅਦ ਵਿੱਚ ਸੂਚਨਾ ਭੇਜੀ ਜਾਵੇਗੀ