ਅਜਨਾਲਾ ਦੇ ਸਰਹੱਦੀ ਪਿੰਡ ਖਾਨਵਾਲ ਦੇ ਖੇਤਾਂ ਵਿੱਚੋਂ ਬੰਬਨੁਮਾ ਵਸਤੂ ਦੇ ਖੋਲ ਮਿਲੇ


ਅਜਨਾਲਾ, (ਅੰਮ੍ਰਿਤਸਰ), 10 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਅਜਨਾਲਾ ਦੇ ਸਰਹੱਦੀ ਪਿੰਡ ਖਾਨਵਾਲ ਦੇ ਖੇਤਾਂ ਵਿਚੋਂ ਬੰਬਨੁਮਾ ਵਸਤੂਆਂ ਦੇ ਖੋਲ ਮਿਲੇ ਹਨ, ਜਿਸ ਤੋਂ ਬਾਅਦ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਖੇਤਾਂ ਵਿਚ ਸਥਿਤ ਇਕ ਡੇਰੇ ’ਤੇ ਰਹਿ ਰਹੇ ਬੀਰ ਸਿੰਘ ਵਾਸੀ ਪਿੰਡ ਖਾਨਵਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਮਾਤਾ ਨਿਹਾਲ ਕੌਰ ਨਾਲ ਇੱਥੇ ਸੁੱਤਾ ਸੀ ਕਿ ਲਗਭਗ 2 ਵਜੇ ਪਾਕਿਸਤਾਨ ਵਾਲੀ ਸਾਈਡ ਤੋਂ ਭਾਰੀ ਗੋਲਾਬਾਰੀ ਹੋਈ ਸੀ, ਜਿਸ ਤੋਂ ਅਸੀਂ ਬੜੀ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ। ਉਨ੍ਹਾਂ ਦੱਸਿਆ ਕਿ ਗੋਲਾਬਾਰੀ ਹੋਣ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਅੱਜ ਸਵੇਰੇ ਖੇਤਾਂ ਵਿਚੋਂ ਬੰਬਨੁਮਾਂ ਵਸਤੂਆਂ ਦੇ ਖੋਲ ਮਿਲਣ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਐਸ.ਐਚ.ਓ ਅਜਨਾਲਾ ਇੰਸਪੈਕਟਰ ਮੁਖਤਿਆਰ ਸਿੰਘ ਵਲੋਂ ਸਾਰੇ ਖੋਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।