ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਸਾਡਾ ਇਰਾਦਾ ਹੈ ਅਟੱਲ- ਬੀ.ਐਸ.ਐਫ਼.
ਨਵੀਂ ਦਿੱਲੀ, 10 ਮਈ- ਬੀ.ਐਸ.ਐਫ਼. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਮਈ 2025 ਨੂੰ, ਲਗਭਗ 21.00 ਵਜੇ ਤੋਂ, ਪਾਕਿਸਤਾਨ ਨੇ ਜੰਮੂ ਸੈਕਟਰ ਵਿਚ ਬੀ.ਐਸ.ਐਫ਼. ਦੀਆਂ ਚੌਕੀਆਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ ਹੈ। ਬੀ.ਐਸ.ਐਫ. ਜਵਾਬੀ ਢੰਗ ਨਾਲ ਜਵਾਬ ਦੇ ਰਿਹਾ ਹੈ, ਜਿਸ ਨਾਲ ਅੰਤਰਰਾਸ਼ਟਰੀ ਸੀਮਾ ਦੇ ਨਾਲ ਪਾਕਿਸਤਾਨ ਰੇਂਜਰਾਂ ਦੀਆਂ ਚੌਕੀਆਂ ਅਤੇ ਜਾਇਦਾਦਾਂ ਨੂੰ ਵਿਆਪਕ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਸਾਡਾ ਇਰਾਦਾ ਅਟੱਲ ਹੈ।