ਪੁਲਿਸ 'ਤੇ ਨਸ਼ਾ ਤਸਕਰ ਨੇ ਚਲਾਈ ਗੋਲੀ, ਜਵਾਬੀ ਕਾਰਵਾਈ 'ਚ ਜ਼ਖ਼ਮੀ
ਹੁਸ਼ਿਆਰਪੁਰ, 9 ਮਈ (ਬਲਜਿੰਦਰਪਾਲ ਸਿੰਘ)-ਪੁਲਿਸ ਵਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਘਿਰਿਆ ਦੇਖ ਨਸ਼ਾ ਤਸਕਰ ਵਲੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਪਾਰਟੀ 'ਤੇ 3 ਫਾਇਰ ਕੀਤੇ, ਜਦਕਿ ਜਵਾਬੀ ਕਾਰਵਾਈ 'ਚ ਨਸ਼ਾ ਤਸਕਰ ਦੀ ਲੱਤ 'ਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਵਲੋਂ ਕਾਬੂ ਕਰਕੇ ਉਸ ਕੋਲੋਂ ਇਕ ਦੇਸੀ ਪਿਸਤੌਲ, 1 ਜ਼ਿੰਦਾ ਰੌਂਦ, ਹੈਰੋਇਨ ਤੇ ਐਕਟਿਵਾ ਬਰਾਮਦ ਕੀਤੀ ਗਈ। ਇਸ ਸਬੰਧੀ ਐਸ.ਪੀ. (ਤਫ਼ਤੀਸ਼) ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਨਸ਼ਾ ਤਸਕਰ ਦੀ ਪਛਾਣ ਤੀਰਥ ਰਾਮ ਉਰਫ਼ ਮੱਲ ਪੁੱਤਰ ਗੁਰਨਾਮ ਸਿੰਘ ਵਾਸੀ ਸਫ਼ੀਪੁਰ (ਜਲੰਧਰ ਦਿਹਾਤੀ) ਹਾਲ ਵਾਸੀ ਬਜਵਾੜਾ ਕਲਾਂ ਵਜੋਂ ਹੋਈ ਹੈ।
;
;
;
;
;
;
;
;
;