ਮੀਡੀਆ ਕਵਰੇਜ ਲਈ ਰੱਖਿਆ ਮੰਤਰਾਲੇ ਵਲੋਂ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ, 9 ਮਈ- ਰੱਖਿਆ ਮੰਤਰਾਲੇ ਨੇ ਮੀਡੀਆ ਕਵਰੇਜ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਲਾਈਵ ਕਵਰੇਜ ਦੌਰਾਨ, ਫੌਜੀ ਕਾਰਵਾਈਆਂ ਅਤੇ ਫੌਜਾਂ ਦੀ ਆਵਾਜਾਈ ਬਾਰੇ ਜਾਣਕਾਰੀ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਰੋਤਾਂ ਦੇ ਆਧਾਰ ’ਤੇ ਦਿੱਤੀ ਗਈ ਸੰਵੇਦਨਸ਼ੀਲ ਜਾਣਕਾਰੀ ਫੌਜੀ ਕਾਰਵਾਈਆਂ ਨੂੰ ਖਤਰੇ ਵਿਚ ਪਾ ਸਕਦੀ ਹੈ।