ਘੁਮਾਣ ਨੇੜੇ ਦੁਕਾਨ 'ਤੇ ਸ਼ਰੇਆਮ ਚਲਾਈਆਂ ਗੋਲੀਆਂ

ਘੁਮਾਣ, 1 ਮਈ ਬਮਰਾਹ (ਤਾਜ਼ਾ ਖਬਰਾਂ ਲਈ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ ਘੁਮਾਣ ਦੇ ਚੌਕ ਨੇੜੇ ਗੋਲ ਹਟੀ ਉਤੇ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੋਲ ਹੱਟੀ ਦੇ ਮਾਲਕ ਸੁਖਦੀਪ ਸਿੰਘ ਪੁੱਤਰ ਧਰਮ ਸਿੰਘ ਨੇ ਦੱਸਿਆ ਕਿ ਕਰੀਬ ਸ਼ਾਮ 8 ਵਜੇ ਜਦੋਂ ਸਾਡੇ ਵਰਕਰ ਦੁਕਾਨ ਬੰਦ ਕਰ ਰਹੇ ਸਨ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਰੇਆਮ ਸਾਡੀ ਦੁਕਾਨ ਉੱਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ ਤਿੰਨ ਗੋਲੀਆਂ ਸਾਡੀ ਦੁਕਾਨ ਅੰਦਰ ਲੱਗੇ ਸ਼ੀਸ਼ੇ ਉਤੇ ਵੱਜੀਆਂ। ਥਾਣਾ ਘੁਮਾਣ ਗੋਲ ਹੱਟੀ ਤੋਂ ਕੁਝ ਹੀ ਮੀਟਰ ਦੀ ਦੂਰੀ ਉਤੇ ਹੈ ਪਰ ਪੁਲਿਸ ਗੋਲੀ ਚੱਲਣ ਦੀ ਘਟਨਾ ਮਗਰੋਂ ਕਾਫੀ ਦੇਰ ਬਾਅਦ ਘਟਨਾ ਸਥਾਨ ਉਤੇ ਪਹੁੰਚੀ।