ਰਾਮ ਤਲਾਈ ਚੌਂਕ ਵਿਚ ਧਰਨਾ, ਬਦਲਿਆ ਗਿਆ ਟ੍ਰੈਫਿਕ

ਅੰਮ੍ਰਿਤਸਰ, 30 ਅਪ੍ਰੈਲ (ਗਗਨਦੀਪ ਸ਼ਰਮਾ)- ਵਾਲਮੀਕ ਭਾਈਚਾਰੇ ਵਲੋਂ ਕਿਸੇ ਲੁੱਟ-ਖੋਹ ਦੇ ਮਾਮਲੇ ਵਿਚ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਸਥਾਨਕ ਰਾਮ ਤਲਾਈ ਚੌਂਕ ਵਿਖੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਲਗਾਇਆ ਗਿਆ ਹੈ। ਅਜਿਹੇ ਵਿਚ ਟਰੈਫਿਕ ਪੁਲਿਸ ਵਲੋਂ ਅਲਫ਼ਾ ਵਨ ਮਾਲ ਤੋਂ ਬੱਸ ਸਟੈਂਡ ਆਉਣ ਵਾਲੀ ਟਰੈਫਿਕ ਡਾਇਵਰਟ ਕਰ ਦਿੱਤਾ ਗਿਆ ਹੈ ਤਾਂ ਜੋ ਰਾਹਗੀਰਾਂ ਨੂੰ ਆਵਾਜਾਈ ਜਾਮ ਵਿਚ ਨਾ ਫਸਣਾ ਪਵੇ ਅਤੇ ਕਰੀਬ 1 ਘੰਟੇ ਬਾਅਦ ਧਰਨਾ ਸਮਾਪਤ ਹੋਣ ’ਤੇ ਟਰੈਫਿਕ ਮੁੱਖ ਸਿੱਧੇ ਰਸਤੇ ਰਾਹੀਂ ਬਹਾਲ ਕਰ ਦਿੱਤਾ ਜਾਵੇਗਾ।