ਭਾਰਤ ਪਾਕਿਸਤਾਨ ਦੇ ਦੂਤਘਰ ਅਧਿਕਾਰੀ ਦੋਵੇਂ ਪਾਸੇ ਰੁਕੇ


ਅਟਾਰੀ, ਅੰਮ੍ਰਿਤਸਰ 30 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿਚ ਭਾਰਤੀ ਸੈਲਾਨੀਆ ਦੇ ਕਤਲ-ਏ-ਆਮ ਤੋਂ ਬਾਅਦ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਬਣੇ ਤਣਾਅ ਦੇ ਮੱਦੇ ਨਜ਼ਰ ਦੋਵਾਂ ਦੇਸ਼ਾਂ ਦੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਤਾਇਨਾਤ ਦੂਤਘਰ ਅਧਿਕਾਰੀਆਂ ਦੀ ਗਿਣਤੀ ਘਟਾਏ ਜਾਣ ਤੋਂ ਬਾਅਦ ਇਕ ਦੂਸਰੇ ਦੇਸ਼ ਅੰਦਰ ਜਾਂਦਿਆਂ ਪਿਛਲੇ ਇਕ ਦਿਨ ਤੋਂ ਦੋਵੇਂ ਪਾਸੇ ਅਧਿਕਾਰੀ ਆਪੋ ਆਪਣੇ ਦੇਸ਼ ਆਉਣ ਜਾਣ ਲਈ ਰੁਕੇ ਹੋਏ ਹਨ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਦੇਸ਼ਾਂ ਦੀ ਅਟਾਰੀ ਵਾਹਘਾ ਸਰਹੱਦ ’ਤੇ ਸਥਿਤ ਦੋਵੇਂ ਦੇਸ਼ਾਂ ਦੇ ਇਮੀਗ੍ਰੇਸ਼ਨ ਕਸਟਮ ਵਿਭਾਗ ਦੇ ਵਲੋਂ ਕਿਸੇ ਵੀ ਇਕ ਦੂਸਰੇ ਦੇਸ਼ ਦੇ ਦੂਤ ਘਰ ਦੇ ਅਧਿਕਾਰੀ ਨੂੰ ਆਉਣ ਜਾਣ ਤੋਂ ਨਹੀਂ ਰੋਕਿਆ ਗਿਆ। ਸੂਤਰਾਂ ਮੁਤਾਬਕ ਦੋਵੇਂ ਦੇਸ਼ਾਂ ਦੇ ਦਿੱਲੀ ਅਤੇ ਇਸਲਾਮਾਬਾਦ ਵਿਖੇ ਅਧਿਕਾਰੀਆਂ ਦੀ ਗਿਣਤੀ ਅੱਧ ਨਾਲੋਂ ਵੀ ਘੱਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦਫਤਰ ਅਤੇ ਘਰ ਦਾ ਸਮਾਨ, ਪਰਿਵਾਰਾਂ ਦੇ ਮੈਂਬਰ ਅਤੇ ਟਰੱਕਾਂ ਦੇ ਟਰੱਕ ਸਮਾਨ, ਜੋ ਕਿ ਭਾਰਤੀ ਕਸਟਮ ਅਤੇ ਪਾਕਿਸਤਾਨ ਕਸਟਮ ਵਲੋਂ ਦੇਰ ਰਾਤ ਇਸ ਕਰਕੇ ਕਲੀਅਰ ਨਹੀਂ ਕੀਤਾ ਗਿਆ ਕਿ ਦੋਵੇਂ ਦੇਸ਼ਾਂ ਦਰਮਿਆਨ ਲੋਕਾਂ ਦਾ ਆਦਾਨ ਪ੍ਰਦਾਨ ਦੇਰ ਰਾਤ 10 ਵਜੇ ਤੱਕ ਚੱਲਦਾ ਰਿਹਾ, ਜਿਸ ਕਰਕੇ ਦੋਵੇਂ ਦੇਸ਼ਾਂ ਦੇ ਦੂਤਘਰ ਅਧਿਕਾਰੀਆਂ ਦਾ ਸਮਾਨ ਚੈਕਿੰਗ ਕਰਨ ਵਿਚ ਬਹੁਤ ਬਹੁਤ ਦੋਵੇਂ ਦੇਸ਼ਾਂ ਦੇ ਕਸਟਮ ਅਧਿਕਾਰੀਆਂ ਨੂੰ ਦਿੱਕਤ ਆਈ ਸੀ, ਜਿਸ ਕਰਕੇ ਦੋਵੇਂ ਦੇਸ਼ਾਂ ਦੇ ਦੂਤਘਰ ਅਧਿਕਾਰੀਆਂ ਨੂੰ ਪਾਕਿਸਤਾਨ ਵਾਲੇ ਪਾਸੇ ਲਾਹੌਰ ਅਤੇ ਭਾਰਤ ਵਾਲੇ ਪਾਸੇ ਅੰਮ੍ਰਿਤਸਰ ਹੀ ਰੁਕਣਾ ਪਿਆ ਸੀ, ਜੋ ਅੱਜ ਸਮਾਨ ਦੀ ਚੈਕਿੰਗ ਬਰੀਕੀ ਨਾਲ ਕਰਨ ਉਪਰੰਤ ਦੋਵੇਂ ਦੇਸ਼ਾਂ ਦੇ ਦੂਤਘਰ ਅਧਿਕਾਰੀ ਆਪੋ ਆਪਣੇ ਵਤਨਾਂ ਨੂੰ ਪਰਤ ਗਏ ਹਨ।