ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਰਾਮਬਨ ਵਿਚ ਰਾਹਤ ਕਾਰਜਾਂ ਬਾਰੇ ਦਿੱਤੀ ਜਾਣਕਾਰੀ

ਨਵੀਂ ਦਿੱਲੀ, 22 ਅਪ੍ਰੈਲ- ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਟਵੀਟ ਕਰ ਰਾਮਬਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਹਤ ਕਾਰਜ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ। ਪ੍ਰਸ਼ਾਸਨ ਸਭ ਤੋਂ ਮਾੜੇ ਹਾਲਾਤ ਦੇ ਬਾਵਜੂਦ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਡੀ.ਸੀ. ਬਸ਼ੀਰ ਚੌਧਰੀ ਪ੍ਰਭਾਵਿਤ ਖੇਤਰ ਵਿਚ ਨਿੱਜੀ ਤੌਰ ’ਤੇ ਕੈਂਪ ਲਗਾ ਰਹੇ ਹਨ। ਬਿਜਲੀ ਸਪਲਾਈ ਬਹਾਲ ਕੀਤੀ ਜਾ ਰਹੀ ਹੈ। 1762 ਡੀ.ਟੀ. ਵਿਚੋਂ, 1486 ਡੀ.ਟੀ. ਬਹਾਲ ਕਰ ਦਿੱਤੇ ਗਏ ਹਨ ਅਤੇ ਬਾਕੀ 286 ਡੀ.ਟੀ. ’ਤੇ ਕੰਮ ਚੱਲ ਰਿਹਾ ਹੈ। ਪਾਣੀ ਦੀ ਸਪਲਾਈ ਦੀ ਗੱਲ ਕਰੀਏ ਤਾਂ, 98 ਵਿਚੋਂ, ਡਬਲਯੂ.ਐਸ.ਐਸ. 89 ਜਲ ਸਪਲਾਈ ਸਕੀਮਾਂ ਨੂੰ ਕਾਰਜਸ਼ੀਲ ਕਰ ਦਿੱਤਾ ਗਿਆ ਹੈ ਅਤੇ ਬਾਕੀ 9 ਸਕੀਮਾਂ ’ਤੇ ਬਹਾਲੀ ਦਾ ਕੰਮ ਚੱਲ ਰਿਹਾ ਹੈ। ਰਾਸ਼ਟਰੀ ਰਾਜਮਾਰਗ ਕੱਲ੍ਹ ਤੱਕ ਅੰਸ਼ਕ ਤੌਰ ’ਤੇ ਬਹਾਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨ ਨਾਲ ਅਗਲੇ ਉਪਾਵਾਂ ’ਤੇ ਕੰਮ ਕਰਨ ਲਈ ਕੱਲ੍ਹ ਜ਼ਿਲ੍ਹਾ ਮੁੱਖ ਦਫ਼ਤਰ ਰਾਮਬਨ ਵਿਖੇ ਨਿੱਜੀ ਤੌਰ ’ਤੇ ਜਾਣ ਦੀ ਯੋਜਨਾ ਬਣਾ ਰਿਹਾ ਹਾਂ।