ਸਾਊਦੀ ਅਰਬ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 22 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਦੋ ਦਿਨਾਂ ਦੇ ਸਾਊਦੀ ਅਰਬ ਦੌਰੇ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਮੋਦੀ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਦੇ ’ਤੇ 22-23 ਅਪ੍ਰੈਲ ਤੱਕ ਸਾਊਦੀ ਅਰਬ ਦੇ ਦੋ ਦਿਨਾਂ ਦੌਰੇ ’ਤੇ ਰਹਿਣਗੇ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਜੇਦਾਹ, ਸਾਊਦੀ ਅਰਬ ਲਈ ਰਵਾਨਾ ਹੋ ਰਿਹਾ ਹਾਂ, ਜਿੱਥੇ ਮੈਂ ਵੱਖ-ਵੱਖ ਮੀਟਿੰਗਾਂ ਅਤੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਵਾਂਗਾ। ਉਨ੍ਹਾਂ ਕਿਹਾ ਕਿ ਭਾਰਤ ਸਾਊਦੀ ਅਰਬ ਨਾਲ ਸਾਡੇ ਇਤਿਹਾਸਕ ਸੰਬੰਧਾਂ ਦੀ ਕਦਰ ਕਰਦਾ ਹੈ। ਪਿਛਲੇ ਦਹਾਕੇ ਵਿਚ ਦੁਵੱਲੇ ਸੰਬੰਧਾਂ ਨੇ ਮਹੱਤਵਪੂਰਨ ਗਤੀ ਪ੍ਰਾਪਤ ਕੀਤੀ ਹੈ। ਮੈਂ ਰਣਨੀਤਕ ਭਾਈਵਾਲੀ ਪ੍ਰੀਸ਼ਦ ਦੀ ਦੂਜੀ ਮੀਟਿੰਗ ਵਿਚ ਹਿੱਸਾ ਲੈਣ ਲਈ ਉਤਸੁਕ ਹਾਂ। ਮੈਂ ਉੱਥੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਾਂਗਾ।