ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
.jpg)
ਭਵਾਨੀਗੜ੍ਹ (ਸੰਗਰੂਰ), 17 ਅਪ੍ਰੈਲ (ਲਖਵਿੰਦਰ ਪਾਲ ਗਰਗ)-ਪਿੰਡ ਝਨੇੜੀ ਵਿਖੇ ਇਕ ਨੌਜਵਾਨ ਵਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਦੇ ਚੱਲਦਿਆਂ ਘਰ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਘਰਾਚੋਂ ਚੌਕੀ ਇੰਚਾਰਜ ਸਬ-ਇੰਸਪੈਕਟਰ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕ ਨਰਿੰਦਰਵੀਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਵਲੋਂ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਰਿੰਦਰਵੀਰ ਸਿੰਘ ਉਮਰ 26 ਸਾਲ ਜੋ ਕਿ ਪਿਛਲੇ 2-3 ਮਹੀਨਿਆਂ ਤੋਂ ਕੰਮ ਦੀ ਤਲਾਸ਼ ਵਿਚ ਘਰੋਂ ਕਿਧਰੇ ਗਿਆ ਹੋਇਆ ਸੀ, ਜੋ ਬੀਤੇ ਦਿਨੀਂ ਘਰ ਵਾਪਸ ਮੁੜਿਆ ਤਾਂ ਉਹ ਆਪਣੇ ਕਮਰੇ ਵਿਚ ਚਲਾ ਗਿਆ। ਉਨ੍ਹਾਂ ਕਿਹਾ ਕਿ ਉਸ ਨੇ ਘਰ ਆ ਕੇ ਖਾਣਾ ਵਗੈਰਾ ਨਹੀਂ ਖ਼ਾਧਾ ਸੀ, ਦੇਰ ਰਾਤ ਜਦੋਂ ਉਹ ਉਸ ਨੂੰ ਖ਼ਾਣਾ ਦੇਣ ਗਏ ਤਾਂ ਉਸ ਨੇ ਕਮਰੇ ਵਿਚ ਫਾਹਾ ਲਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।