JALANDHAR WEATHER

ਸ਼ਰਾਬ ਦੀ ਦੁਕਾਨ ਬੰਦ ਕਰਵਾਉਣ ਪਹੁੰਚੇ ਨਿਹੰਗ ਸਿੰਘ, ਹੋਇਆ ਹੰਗਾਮਾ

ਜਲੰਧਰ, 17 ਅਪ੍ਰੈਲ-ਨਿਹੰਗ ਸਿੰਘ ਕਪੂਰਥਲਾ ਚੌਕ ਨੇੜੇ ਸ਼ਰਾਬ ਦੀ ਦੁਕਾਨ ਬੰਦ ਕਰਵਾਉਣ ਲਈ ਪਹੁੰਚੇ। ਜਿਥੇ ਸ਼ਰਾਬ ਦੇ ਠੇਕੇਦਾਰ ਅਤੇ ਨਿਹੰਗ ਸਿੰਘਾਂ ਵਿਚਕਾਰ ਭਾਰੀ ਹੰਗਾਮਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਪੁਲਿਸ ਅਤੇ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ ਮੌਕੇ 'ਤੇ ਪਹੁੰਚ ਗਏ। ਜਿਥੇ ਪੁਲਿਸ ਵਲੋਂ ਮਾਮਲਾ ਸੁਲਝਾਅ ਲਿਆ ਗਿਆ। ਇਸ ਮਾਮਲੇ ਸਬੰਧੀ ਆਵਾਜ਼-ਏ-ਕੌਮ ਗਰੁੱਪ ਦੇ ਹਰਜਿੰਦਰ ਜਿੰਦਾ ਨੇ ਦੱਸਿਆ ਕਿ ਇਥੇ ਸ੍ਰੀ ਗੁਰੂ ਰਾਮਦਾਸ ਮਾਰਗ ਨਾਂ ਦੀ ਮਾਰਕੀਟ ਹੈ। ਸਿੱਖ ਬਾਜ਼ਾਰ ਵਿਚ ਨਵੀਆਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਵਿਰੋਧ ਕਰ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ