JALANDHAR WEATHER

ਨਗਰ ਕੌਂਸਲ ਨੇ ਤੜਕਸਾਰ ਨਜਾਇਜ਼ ਕਬਜ਼ਿਆਂ ’ਤੇ ਚਲਾਇਆ ਪੀਲਾ ਪੰਜਾ

ਧਾਰੀਵਾਲ, (ਗੁਰਦਾਸਪੁਰ), 17 ਅਪ੍ਰੈਲ (ਜੇਮਸ ਨਾਹਰ)- ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਨਗਰ ਕੌਂਸਲ ਧਾਰੀਵਾਲ ਵਲੋਂ ਤੜਕਸਾਰ ਸ਼ਹਿਰ ਅੰਦਰ ਜੇ.ਸੀ.ਬੀ. ਦੀ ਮਦਦ ਨਾਲ ਪੰਜ ਫੁੱਟ ਤੋਂ ਵੱਧ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਨਗਰ ਕੌਂਸਲ ਧਾਰੀਵਾਲ ਦੇ ਈ.ਓ ਭੁਪਿੰਦਰ ਸਿੰਘ ਅਤੇ ਸੈਂਟਰੀ ਇੰਸਪੈਕਟਰ ਸੰਜੀਵ ਸੋਨੀ ਨੇ ਕਿਹਾ ਕਿ ਨਜਾਇਜ਼ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਬਹੁਤ ਦੇਰ ਪਹਿਲਾਂ ਦਾ ਇਨ੍ਹਾਂ ਨੂੰ ਨਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਗਿਆ ਸੀ, ਪਰ ਇਨ੍ਹਾਂ ’ਤੇ ਅਸਰ ਨਹੀਂ ਹੋਇਆ, ਜਿਸ ਕਰਕੇ ਅੱਜ ਵੱਡੀ ਪੁਲਿਸ ਫੋਰਸ ਦੀ ਮਦਦ ਦੇ ਨਾਲ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ