ਕਸਬਾ ਔੜ ’ਚ ਨਸ਼ਾ ਤਸ਼ਕਰ ਦੇ ਮਕਾਨਾਂ ਨੂੰ ਢਾਹਿਆ


ਨਵਾਂਸਹਿਰ, 16 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਨਵਾਂਸਹਿਰ ਦੇ ਕਸਬਾ ਔੜ ’ਚ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਵਿਰੁੱਧ ਜੰਗ ਤਹਿਤ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਦੇ ਮਕਾਨਾਂ ਨੂੰ ਢਾਹਿਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਦੇਵਰਾਜ ਨਾਮੀ ਨਸ਼ਾ ਤਸ਼ਕਰ ਤੇ 18 ਦੇ ਕਰੀਬ ਮਾਮਲੇ ਦਰਜ ਸਨ ਅਤੇ 13 ਮਾਮਲੇ ਸਿਰਫ ਨਸ਼ਿਆਂ ਦੀ ਵਿਕਰੀ ਦੇ ਸਨ।