ਹਿਮਾਚਲ ਪ੍ਰਦੇਸ਼ : ਸੈਲਾਨੀ ਬੱਸ ਪਲਟਣ ਕਾਰਨ 31 ਜ਼ਖ਼ਮੀ

ਮੰਡੀ (ਹਿਮਾਚਲ ਪ੍ਰਦੇਸ਼), 13 ਅਪ੍ਰੈਲ - ਸਵੇਰੇ 4:00 ਵਜੇ ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਮੰਡੀ ਕਸਬੇ ਦੇ ਨੇੜੇ ਇਕ ਸੈਲਾਨੀ ਬੱਸ ਪਲਟ ਗਈ। ਬੱਸ ਕਸੋਲ (ਕੁੱਲੂ-ਮਨਾਲੀ) ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਕੁੱਲ 31 ਯਾਤਰੀਆਂ (ਡਰਾਈਵਰ ਅਤੇ ਕੰਡਕਟਰ ਸਮੇਤ) ਨੂੰ ਸੱਟਾਂ ਲੱਗੀਆਂ ਹਨ। ਦੋ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਨੇਰਚੌਕ ਮੈਡੀਕਲ ਕਾਲਜ ਭੇਜਿਆ ਗਿਆ ਹੈ।ਬਾਕੀ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸਾਗਰ ਚੰਦਰ, ਏਐਸਪੀ ਮੰਡੀ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੋ ਸਕਦੀ ਹੈ।