ਹਲਕਾ ਦਿੜ੍ਹਬਾ ਦੇ ਪਿੰਡਾਂ 'ਚ ਬਾਰਿਸ਼ ਤੇ ਗੜੇਮਾਰੀ

ਦਿੜ੍ਹਬਾ ਮੰਡੀ, 12 ਅਪ੍ਰੈਲ (ਜਸਵੀਰ ਸਿੰਘ ਔਜਲਾ)-ਮੌਸਮ ਦੇ ਵਿਗੜੇ ਮਿਜਾਜ਼ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਪਿਛਲੇ ਤਿੰਨ ਦਿਨ ਤੋਂ ਜਿਥੇ ਆਸਮਾਨ 'ਤੇ ਬੱਦਲਵਾਈ ਛਾਈ ਹੋਈ ਹੈ, ਉਥੇ ਹੀ ਅੱਜ ਦਿੜ੍ਹਬਾ ਦੇ ਕਈ ਪਿੰਡਾਂ ਵਿਚ ਗੜੇਮਾਰੀ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ। ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਵਿਚ ਤੇਜ਼ ਹਵਾਵਾਂ ਮੀਂਹ ਤੇ ਗੜੇਮਾਰੀ ਹੋਈ, ਜਿਸ ਦਾ ਕਣਕ ਦੀ ਵਾਢੀ ਉਤੇ ਭਾਰੀ ਅਸਰ ਪਵੇਗਾ।