ਜੁਡੀਸ਼ੀਅਲ ਕੋਰਟ ਭੁਲੱਥ 'ਚ ਆਸ਼ੂਤੋਸ਼ ਸਿਵਲ ਜੱਜ ਨੇ ਚਾਰਜ ਸੰਭਾਲਿਆ

ਭੁਲੱਥ 13 ਅਪ੍ਰੈਲ, (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਜੁਡੀਸ਼ੀਅਲ ਕੋਰਟ ਕੰਪਲੈਕਸ ਭੁਲੱਥ ਵਿਚ ਨਵ-ਨਿਯੁਕਤ ਜੱਜ ਆਸ਼ੂਤੋਸ਼ ਨੇ ਸਿਵਲ ਜੱਜ ਜੂਨੀਅਰ ਡਵੀਜ਼ਨ-ਕਮ-ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਵਲੋਂ ਅਹੁਦਾ ਸੰਭਾਲਦੇ ਹੋਏ ਕੰਮਕਾਜ ਕਰਨਾ ਆਰੰਭ ਕਰ ਦਿੱਤਾ ਹੈ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਅਦਾਲਤਾਂ ਦੇ ਪੰਜਾਬ ਭਰ ਵਿਚ ਕੰਮਕਾਜ ਵਿਚ ਤੇਜ਼ੀ ਲਿਆਉਣ ਲਈ ਤੇ ਕੇਸਾਂ ਦੇ ਜਲਦੀ ਨਿਪਟਾਰੇ ਲਈ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਕਰਕੇ ਜੱਜ ਆਸ਼ੂਤੋਸ਼ ਨੂੰ ਸਬ-ਡਵੀਜ਼ਨ ਕੋਰਟ ਵਿਚ ਬਤੌਰ ਐਡੀਸ਼ਨਲ ਸਿਵਲ ਜੱਜ ਜੂਨੀਅਰ ਡਵੀਜ਼ਨ ਨਿਯੁਕਤ ਕੀਤਾ ਗਿਆ ਹੈ, ਜੱਜ ਆਸ਼ੂਤੋਸ਼ ਦੀ ਨਿਯੁਕਤੀ ਨਾਲ ਭੁਲੱਥ ਵਿਚ ਸਿਵਲ ਤੇ ਫੌਜਦਾਰੀ ਕੇਸਾਂ ਦੀ ਕੁੱਲ ਦੋ ਅਦਾਲਤਾਂ ਹੋ ਗਈਆਂ ਹਨ ਤੇ ਇਕ ਫੈਮਿਲੀ ਕੋਰਟ ਪਹਿਲਾਂ ਹੀ ਚੱਲ ਰਹੀ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਤੇ ਹੋਰ ਬਾਰ ਮੈਂਬਰਾਂ ਵਲੋਂ ਜੱਜ ਆਸ਼ੂਤੋਸ਼ ਦੀ ਨਿਯੁਕਤੀ ਦਾ ਸਵਾਗਤ ਕੀਤਾ ਗਿਆ। ਜੱਜ ਆਸ਼ੂਤੋਸ਼ ਵਲੋਂ ਆਪਣਾ ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਰੀਡਰ ਗੁਰਮੇਲ ਸਿੰਘ, ਨਾਜਰ ਰਾਮ ਪ੍ਰਸ਼ਾਦ ਤੇ ਬਾਰ ਐਸੋਸੀਏਸ਼ਨ ਭੁਲੱਥ ਦੇ ਸਮੂਹ ਮੈਂਬਰ ਤੇ ਹੋਰ ਸਟਾਫ ਹਾਜ਼ਰ ਸਨ।