ਫੈਡਰੇਸ਼ਨ ਆਗੂ ਭਾਈ ਮਹਿਲ ਸਿੰਘ ਢੱਡਰੀਆਂ ਨੂੰ ਸਦਮਾ

ਲੌਂਗੋਵਾਲ, 12 ਅਪ੍ਰੈਲ (ਵਿਨੋਦ, ਸ਼.ਖੰਨਾ)-ਪਿੰਡ ਢੱਡਰੀਆਂ ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾ. ਆਗੂ ਅਤੇ ਸਾ. ਪੰਚ ਭਾਈ ਮਹਿਲ ਸਿੰਘ ਢੱਡਰੀਆਂ ਨੂੰ ਗਹਿਰਾ ਸਦਮਾ ਲੱਗਾ ਹੈ, ਉਨ੍ਹਾਂ ਦੇ ਨੌਜਵਾਨ ਸਪੁੱਤਰ ਕਾਕਾ ਸਹਿਬਾਜ਼ ਸਿੰਘ (18 ਸਾਲ) ਦਾ ਅਚਨਚੇਤ ਦਿਹਾਂਤ ਹੋ ਗਿਆ ਹੈ। ਉਸਨੂੰ ਦੋ ਦਿਨ ਪਹਿਲਾਂ ਛਾਤੀ 'ਚ ਤਕਲੀਫ ਕਾਰਨ ਮਾਨਸਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸਹਿਬਾਜ਼ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਵਾਸੀਆਂ ਨੂੰ ਪਤਾ ਲੱਗੀ ਤਾਂ ਸਮੁੱਚੇ ਪਿੰਡ ਵਿਚ ਸੋਗ ਪਸਰ ਗਿਆ। ਕਾਕਾ ਸਹਿਬਾਜ਼ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਢੱਡਰੀਆਂ ਵਿਖੇ ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੈਂਕੜੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ 'ਚ ਕਰ ਦਿੱਤਾ ਗਿਆ ਹੈ। ਉਸਦੇ ਅਕਾਲ ਚਲਾਣੇ 'ਤੇ ਵੱਖ-ਵੱਖ ਸਮਾਜਸੇਵੀ, ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।