ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਗਰੂਰ ਵਿਖੇ 30 ਮੁਕੱਦਮੇ ਦਰਜ, 34 ਵਿਅਕਤੀ ਗ੍ਰਿਫਤਾਰ - ਐਸ.ਐਸ.ਪੀ.

ਸੰਗਰੂਰ, 12 ਅਪ੍ਰੈਲ (ਧੀਰਜ ਪਸ਼ੋਰੀਆ)-ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 1 ਅਪ੍ਰੈਲ ਤੋਂ 11 ਅਪ੍ਰੈਲ ਤੱਕ ਡਰੱਗ ਦੇ 22 ਮੁਕੱਦਮੇ ਦਰਜ ਕਰਕੇ 27 ਕਥਿਤ ਦੋਸ਼ੀ ਕਾਬੂ ਕਰਕੇ 201 ਗ੍ਰਾਮ ਹੈਰੋਇਨ, 88 ਕਿੱਲੋ 200 ਗ੍ਰਾਮ ਭੁੁੱਕੀ ਚੂਰਾ ਪੋਸਤ, 800 ਗ੍ਰਾਮ ਸੁਲਫਾ, 1365 ਨਸ਼ੀਲੀਆਂ ਗੋਲੀਆਂ, 28 ਨਸ਼ੀਲੀਆਂ ਸ਼ੀਸ਼ੀਆਂ ਅਤੇ 6,05,500/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 8 ਮੁਕੱਦਮੇ ਦਰਜ ਕਰਕੇ 7 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 74.250 ਲੀਟਰ ਸ਼ਰਾਬ ਠੇਕਾ ਦੇਸੀ, 15.750 ਲੀਟਰ ਸ਼ਰਾਬ ਨਾਜਾਇਜ਼, 300 ਲੀਟਰ ਲਾਹਣ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 1 ਮੁਕੱਦਮਾ ਦਰਜ ਕਰਕੇ ਇਕ ਕਥਿਤ ਦੋਸ਼ੀ 2 ਪਿਸਤੌਲ ਸਮੇਤ 9 ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਜੂਆ ਐਕਟ ਤਹਿਤ 1 ਮੁਕੱਦਮਾ ਦਰਜ ਕਰਕੇ01 ਕਥਿਤ ਦੋਸ਼ੀ ਗ੍ਰਿਫਤਾਰ ਕੀਤਾ ਅਤੇ 3120/- ਰੁਪਏ ਬਰਾਮਦ ਕੀਤੇ।