ਖੜ੍ਹੇ ਪਾਣੀ ਦੇ ਟੈਂਕਰ 'ਚ ਵੱਜਣ ਕਾਰਨ ਨੌਜਵਾਨ ਦੀ ਮੌਤ

ਪੋਜੇਵਾਲ ਸਰਾਂ (ਨਵਾਂਸ਼ਹਿਰ), 11 ਅਪ੍ਰੈਲ (ਬੂਥਗੜ੍ਹੀਆ, ਨਵਾਂਗਰਾਈ)-ਗੜ੍ਹਸ਼ੰਕਰ ਤੋਂ ਸ੍ਰੀ ਗੁਰੂ ਤੇਗ ਬਹਾਦਰ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਪੈਂਦੇ ਕਸਬਾ ਪੋਜੇਵਾਲ ਨਜ਼ਦੀਕ ਪਿੰਡ ਕਰੀਮਪੁਰ ਚਾਹਵਾਲਾ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਕੋਲ ਸੜਕ ਕਿਨਾਰੇ ਸਾਈਡ ਉਤੇ ਖੜ੍ਹੇ ਪਾਣੀ ਵਾਲੇ ਟੈਂਕਰ ਵਿਚ ਵੱਜਣ ਕਾਰਨ 24 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਬਿੰਦਰ ਕੁਮਾਰ ਪਿੰਡ ਹੈਬੋਵਾਲ ਬੀਤ ਜੋ ਕਿ ਕਿਸੇ ਕੰਮਕਾਜ ਲਈ ਸਕੂਟਰੀ ਉਤੇ ਸਵਾਰ ਹੋ ਕੇ ਵਾਪਸ ਪਿੰਡ ਵੱਲ ਨੂੰ ਆ ਰਿਹਾ ਸੀ, ਦੀ ਸਕੂਟਰੀ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਖੜ੍ਹੇ ਟੈਂਕਰ ਵਿਚ ਜਾ ਟਕਰਾਈ, ਜਿਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਥਾਣਾ ਪੋਜੇਵਾਲ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।