ਮੌਸਮ ਦੇ ਮੁੜ ਬਦਲੇ ਮਿਜਾਜ਼ ਕਾਰਨ ਕਿਸਾਨਾਂ ਦੇ ਸਾਹ ਸੂਤੇ

ਦਿੜ੍ਹਬਾ ਮੰਡੀ (ਸੰਗਰੂਰ), 11 ਅਪ੍ਰੈਲ (ਜਸਵੀਰ ਸਿੰਘ ਔਜਲਾ)-ਮੌਸਮ ਦੇ ਮੁੜ ਬਦਲੇ ਮਿਜਾਜ਼ ਨੇ ਪੱਕੀ ਕਣਕ ਦੌਰਾਨ ਵੀ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਮੌਸਮ ਵਿਚ ਆਈ ਤਬਦੀਲੀ ਦੇ ਮੱਦੇਨਜ਼ਰ ਸਵੇਰ ਤੋਂ ਤੇਜ਼ ਹਵਾਵਾਂ ਚੱਲੀਆਂ ਹਨ ਅਤੇ ਕਈਂ ਥਾਵਾਂ ਉਤੇ ਮੀਂਹ ਵੀ ਪਿਆ ਹੈ। ਕਿਸਾਨ ਗੁਰਪ੍ਰੀਤ ਸਿੰਘ ਛਾਹੜ ਨੇ ਦੱਸਿਆ ਕਿ ਇਸ ਵੇਲੇ ਕਿਸਾਨਾਂ ਦੀ ਫ਼ਸਲ ਪੱਕ ਕੇ ਤਿਆਰ ਹੈ। ਇਸ ਦੀ ਵਾਢੀ ਦੀ ਤਿਆਰੀ ਚੱਲ ਰਹੀ ਹੈ ਪਰ ਇਸ ਮੀਂਹ ਕਾਰਨ ਨਾ ਸਿਰਫ਼ ਵਾਢੀ ਪੱਛੜ ਜਾਵੇਗੀ ਸਗੋਂ ਕਈ ਥਾਵਾਂ ’ਤੇ ਫ਼ਸਲ ਵਿਛ ਗਈ ਹੈ। ਹਲਕੀ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਕਾਰਨ ਆਪਣੇ ਪੁੱਤਾਂ ਵਾਂਗ ਪਾਲੀ ਸੋਨੇ ਵਰਗੀ ਕਣਕ ਦੀ ਫ਼ਸਲ ਦੀ ਅਗੇਤੀ ਕਟਾਈ ਕਰਨ ਲਈ ਮਜਬੂਰ ਹੋ ਰਹੇ ਹਨ।