JALANDHAR WEATHER

ਸੁਨੀਲ ਜਾਖੜ ਵਲੋਂ ਸੂਬੇ ਦੇ ਖੁਫੀਆ ਨੈੱਟਵਰਕ ਦੀ ਦੁਰਵਰਤੋਂ ਦੀ ਜਾਂਚ ਦੀ ਮੰਗ

ਚੰਡੀਗੜ੍ਹ, 10 ਅਪ੍ਰੈਲ-ਭਾਜਪਾ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਇਕ ਸਖ਼ਤ ਸ਼ਬਦਾਂ ਵਿਚ ਪੱਤਰ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੰਭੀਰ ਸੰਵਿਧਾਨਕ ਉਲੰਘਨਾਵਾਂ ਅਤੇ ਸੰਸਥਾਗਤ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਜਾਖੜ ਨੇ ਮੁੱਖ ਮੰਤਰੀ 'ਤੇ ਸਿਆਸੀ ਜਾਸੂਸੀ ਲਈ ਸੂਬੇ ਦੀ ਖੁਫੀਆ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਆਪਣੇ ਆਨ ਰਿਕਾਰਡ ਬਿਆਨ ਵਿਚ ਐਲਾਨ ਕੀਤਾ ਸੀ ਕਿ ਮੈਂ ਸਰਕਾਰ ਵਿਚ ਹਾਂ, ਮੇਰੇ ਕੋਲ ਖੁਫੀਆ ਜਾਣਕਾਰੀ ਹੈ। ਜਾਖੜ ਨੇ ਕਿਹਾ ਕਿ ਇਹ ਕੋਈ ਛੋਟੀ ਟਿੱਪਣੀ ਨਹੀਂ ਹੈ ਸਗੋਂ ਰਾਜਨੀਤਿਕ ਵਿਰੋਧੀਆਂ ਦੀ ਨਿਗਰਾਨੀ ਲਈ ਰਾਜ ਦੇ ਖੁਫੀਆ ਨੈੱਟਵਰਕ ਦੀ ਤਾਇਨਾਤੀ ਦੀ ਜਨਤਕ ਸਵੀਕ੍ਰਿਤੀ ਹੈ, ਜੋ ਕਿ ਲੋਕਤੰਤਰੀ ਨਿਯਮਾਂ ਅਤੇ ਸੰਸਥਾਗਤ ਸ਼ਾਨ ਦਾ ਗੰਭੀਰ ਵਿਗਾੜ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ