ਭਾਗਵਤ ਗੀਤਾ ਤੇ ਨਾਟਸ਼ਾਸਤਰ ਯੂਨੈਸਕੋ ਦੇ ਮੈਮਰੀ ਆਫ਼ ਦ ਵਰਲਡ ਰਜਿਸਟਰ ਵਿਚ ਸ਼ਾਮਿਲ

ਨਵੀਂ ਦਿੱਲੀ, 18 ਅਪ੍ਰੈਲ- ਭਾਗਵਤ ਗੀਤਾ ਅਤੇ ਭਰਤ ਮੁਨੀ ਦੇ ਨਾਟਸ਼ਾਸਤਰ ਨੂੰ ਯੂਨੈਸਕੋ ਦੇ ਮੈਮਰੀ ਆਫ਼ ਦ ਵਰਲਡ ਰਜਿਸਟਰ ਵਿਚ ਸ਼ਾਮਿਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ’ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਇਸ ਨੂੰ ਦੁਨੀਆ ਭਰ ਦੇ ਹਰ ਭਾਰਤੀ ਲਈ ਮਾਣ ਵਾਲਾ ਪਲ ਕਿਹਾ। ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਇਸ ’ਤੇ ਖੁਸ਼ੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪੋਸਟ ਸਾਂਝੀ ਕਰ ਕਿਹਾ ਕਿ ਇਹ ਦੁਨੀਆ ਭਰ ਵਿਚ ਫੈਲੇ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ। ਯੂਨੈਸਕੋ ਦੇ ਮੈਮਰੀ ਆਫ਼ ਦ ਵਰਲਡ ਰਜਿਸਟਰ ਵਿਚ ਗੀਤਾ ਅਤੇ ਨਾਟਯ ਸ਼ਾਸਤਰ ਨੂੰ ਸ਼ਾਮਿਲ ਕਰਨਾ ਸਾਡੀ ਸਦੀਵੀ ਬੁੱਧੀ ਅਤੇ ਅਮੀਰ ਸੱਭਿਆਚਾਰ ਦੀ ਵਿਸ਼ਵਵਿਆਪੀ ਮਾਨਤਾ ਹੈ। ਗੀਤਾ ਅਤੇ ਨਾਟਯ ਸ਼ਾਸਤਰ ਨੇ ਸਦੀਆਂ ਤੋਂ ਸੱਭਿਅਤਾ ਅਤੇ ਚੇਤਨਾ ਨੂੰ ਪੋਸ਼ਣ ਦਿੱਤਾ ਹੈ। ਉਨ੍ਹਾਂ ਦੀਆਂ ਸੂਝਾਂ ਦੁਨੀਆ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਪੋਸਟ ਵੀ ਸਾਂਝੀ ਕੀਤੀ ਹੈ।