JALANDHAR WEATHER

ਛੱਪੜ 'ਚੋਂ ਲਾਸ਼ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ

ਗੁਰੂਸਰ ਸੁਧਾਰ,10 ਅਪ੍ਰੈਲ (ਜਗਪਾਲ ਸਿੰਘ ਸਿਵੀਆਂ)-ਬਲਾਕ ਸੁਧਾਰ ਅਧੀਨ ਪੈਂਦੇ ਪਿੰਡ ਟੂਸਾ ਦੇ ਛੱਪੜ ਵਿਚੋਂ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਕਾਰਨ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਗ੍ਰਾਮ ਪੰਚਾਇਤ ਪਿੰਡ ਟੂਸਾ ਵਲੋਂ ਸੁਧਾਰ ਪੁਲਿਸ ਨੂੰ ਸੂਚਿਤ ਕਰਨ ਉਤੇ ਥਾਣਾ ਸੁਧਾਰ ਦੇ ਐਸ. ਐੱਚ. ਓ. ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਪਿੰਡ ਟੂਸਾ ਵਿਖੇ ਪਹੁੰਚ ਕੇ ਲਾਸ਼ ਨੂੰ ਛੱਪੜ ਵਿਚੋਂ ਬਾਹਰ ਕੱਢਦਿਆਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਪਿੰਡ ਦੇ ਛੱਪੜ ਕੋਲ ਵੱਡੀ ਗਿਣਤੀ ਵਿਚ ਮੌਜੂਦ ਪਿੰਡ ਟੂਸਾ ਵਾਸੀਆਂ ਵਲੋਂ ਇਸ ਮ੍ਰਿਤਕ ਵਿਅਕਤੀ ਦਾ ਪਿੰਡ ਨਾਲ ਸੰਬੰਧਿਤ ਨਾ ਹੋਣ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡੋਂ ਬਾਹਰੀ ਵਿਅਕਤੀ ਹੋਣ ਦੀ ਗੱਲ ਆਖੀ ਗਈ।

ਘਟਨਾ ਸਥਾਨ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਐੱਚ. ਓ. ਸੁਧਾਰ ਜਸਵਿੰਦਰ ਨੇ ਦੱਸਿਆ ਕਿ ਅੱਜ ਜਦੋਂ ਇਸ ਛੱਪੜ ਕੋਲ ਨਰੇਗਾ ਅਧੀਨ ਕੰਮ ਕਰਦੀਆਂ ਔਰਤਾਂ ਨੇ ਇਸ ਲਾਸ਼ ਨੂੰ ਦੇਖਿਆ ਤਾਂ ਉਨ੍ਹਾਂ ਵਲੋਂ ਤੁਰੰਤ ਟੂਸਾ ਦੀ ਪੰਚਾਇਤ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ, ਜਿਸ ਉਪਰੰਤ ਪੰਚਾਇਤ ਵਲੋਂ ਪੁਲਿਸ ਨੂੰ ਦਿੱਤੀ ਇਤਲਾਹ ਤਹਿਤ ਉਹ ਇਥੇ ਪਹੁੰਚੇ ਹਨ ਅਤੇ ਲਾਸ਼ ਨੂੰ ਬਰਾਮਦ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਉਨ੍ਹਾਂ ਮ੍ਰਿਤਕ ਲਾਸ਼ ਸੰਬੰਧੀ ਦੱਸਿਆ ਕਿ ਇਹ ਲਾਸ਼ ਉਤੇ ਪਾਏ ਸਰਦੀਆਂ ਵਾਲੇ ਕੱਪੜਿਆਂ ਤੋਂ ਇੰਝ ਜਾਪਦਾ ਹੈ ਕਿ ਲਾਸ਼ ਪੁਰਾਣੀ ਸਰਦੀਆਂ ਮੌਕੇ ਦੀ ਹੈ ਅਤੇ ਜਾਨਵਰਾਂ ਵਲੋਂ ਲਾਸ਼ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ, ਥਾਣਾ ਮੁਖੀ ਸੁਧਾਰ ਨੇ ਕਿਹਾ ਕਿ ਛੱਪੜ ਤੋਂ ਬਰਾਮਦ ਹੋਈ ਇਸ ਲਾਸ਼ ਨੂੰ ਲੈ ਕੇ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰਨ ਅਤੇ ਹੋਰਨਾਂ ਥਾਣਿਆਂ ਦੀਆਂ ਗੁੰਮਸ਼ੁਦਗੀ ਰਿਪੋਰਟਾਂ ਦੇ ਆਧਾਰ ਉਤੇ ਇਸ ਅਣਪਛਾਤੀ ਲਾਸ਼ ਦੀ ਪਛਾਣ ਹੋਣ ਬਾਰੇ ਆਖਿਆ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ