ਰੇਲਵੇ ਮਾਲ ਗੋਦਾਮ ਨੇੜੇ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਜਲੰਧਰ, 10 ਅਪ੍ਰੈਲ (ਨਰਿੰਦਰ ਲੱਗੂ)-ਬਸ਼ੀਰਪੁਰਾ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰੇਲਵੇ ਮਾਲ ਗੋਦਾਮ ਨੇੜੇ ਜ਼ਮੀਨ 'ਤੇ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ। ਲੋਕਾਂ ਵਲੋਂ ਇਸ ਘਟਨਾ ਬਾਰੇ ਫਾਇਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਹਵਾ ਕਾਰਨ ਅੱਗ ਮਾਲ ਦੇ ਗੋਦਾਮ ਤੱਕ ਪਹੁੰਚ ਗਈ। ਇਸ ਦੌਰਾਨ ਰੇਲਵੇ ਕਰਮਚਾਰੀਆਂ ਵਿਚ ਘਬਰਾਹਟ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਵਿਭਾਗ ਦੀ ਟੀਮ ਵਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਸ਼ੀਰਪੁਰਾ ਨਜ਼ਦੀਕ ਸਥਿਤ ਰੇਲਵੇ ਗੋਦਾਮ ਲਾਗੇ ਕਾਫੀ ਕੂੜਾ ਪਿਆ ਸੀ, ਜਿਸ ਨੂੰ ਲੱਗੀ ਅੱਗੀ ਤੇ ਰੇਲਵੇ ਗੋਦਾਮ ਦੇ ਸਾਮਾਨ ਨੂੰ ਵੀ ਲਪੇਟ ਵਿਚ ਲੈ ਲਿਆ। ਹੁਣ ਅੱਗ ਕਾਬੂ ਵਿਚ ਆ ਗਈ ਹੈ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।