ਤਲਾਕਸ਼ੁਦਾ ਲੜਕੀ ਨੂੰ ਵਿਦੇਸ਼ 'ਚ ਲੈ ਕੇ ਜਾਣ ਲਈ ਦਿੱਤਾ ਵਿਆਹ ਦਾ ਝਾਂਸਾ, 16 ਲੱਖ ਹੜੱਪੇ, ਮਾਮਲਾ ਦਰਜ

ਭਵਾਨੀਗੜ੍ਹ, 8 ਅਪ੍ਰੈਲ (ਲਖਵਿੰਦਰ ਪਾਲ ਗਰਗ)-ਇਕ ਲੜਕੇ ਵਲੋਂ ਤਲਾਕਸ਼ੁਦਾ ਲੜਕੀ ਨੂੰ ਕਥਿਤ ਤੌਰ ’ਤੇ ਵਿਦੇਸ਼ ਲੈ ਕੇ ਜਾਣ ਲਈ ਵਿਆਹ ਦਾ ਝਾਂਸਾ ਦੇ ਕੇ ਉਸ ਕੋਲੋਂ ਕਰੀਬ 16 ਲੱਖ ਰੁਪਏ ਤੇ ਇਕ ਸੋਨੇ ਦੀ ਚੇਨੀ ਹੜੱਪ ਲੈਣ ਕਾਰਨ ਸਥਾਨਕ ਪੁਲਿਸ ਵਲੋਂ ਉਕਤ ਲੜਕੇ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੀੜਤ ਲੜਕੀ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਕਿ ਉਸ ਦਾ ਵਿਆਹ ਪਹਿਲਾਂ ਇਕ ਨੇੜਲੇ ਪਿੰਡ ਵਿਖੇ ਹੋਇਆ ਸੀ ਪਰ ਘਰ ’ਚ ਅਣਬਣ ਹੋਣ ਕਾਰਨ ਮਾਨਯੋਗ ਅਦਾਲਤ ਰਾਹੀਂ ਉਸ ਦਾ ਤਲਾਕ ਹੋ ਗਿਆ ਸੀ ਤੇ ਉਸ ਨੂੰ ਤਲਾਕ ਮੌਕੇ ਮਿਲੀ ਰਕਮ ਉਸ ਨੇ ਆਪਣੇ ਖਾਤੇ ਵਿਚ ਜਮ੍ਹਾ ਕਰਵਾ ਲਈ ਸੀ। ਇਸ ਤੋਂ ਬਾਅਦ ਸੰਗਰੂਰ ਵਿਖੇ ਉਹ ਕੋਰਸ ਕਰਨ ਲੱਗ ਪਈ ਸੀ, ਜਿਸ ਦੌਰਾਨ ਉਸ ਦੀ ਮੁਲਾਕਾਤ ਨਰਿੰਦਰਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਝਨੇੜੀ ਨਾਲ ਹੋ ਗਈ ਸੀ। ਫ਼ਿਰ ਉਹ ਇਕ-ਦੂਸਰੇ ਨਾਲ ਫ਼ੋਨ ’ਤੇ ਗੱਲਾਂ ਕਰਨ ਲੱਗ ਪਏ ਸੀ, ਜਿਸ ਦੌਰਾਨ ਉਸ ਨੇ ਨਰਿੰਦਰਵੀਰ ਸਿੰਘ ਨੂੰ ਦੱਸ ਦਿੱਤਾ ਸੀ ਕਿ ਉਸ ਦਾ ਤਲਾਕ ਹੋਇਆ ਹੈ ਤੇ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤਲਾਕ ਮੌਕੇ ਦਿੱਤੇ ਰੁਪਏ ਉਸ ਦੇ ਖ਼ਾਤੇ ਵਿਚ ਜਮ੍ਹਾ ਹਨ ਤੇ ਹੁਣ ਉਹ ਕੋਰਸ ਕਰਕੇ ਬਾਹਰਲੇ ਦੇਸ਼ ਜਾਣਾ ਚਾਹੁੰਦੀ ਹੈ ਤਾਂ ਨਰਿੰਦਰਵੀਰ ਸਿੰਘ ਨੇ ਉਸ ਨੂੰ ਆਪਣੀਆਂ ਗੱਲਾਂ ਰਾਹੀਂ ਭਰੋਸਾ ਦਿੱਤਾ ਕਿ ਉਹ ਵੀ ਬਾਹਰਲੇ ਦੇਸ਼ ਜਾਣਾ ਚਾਹੁੰਦਾ ਹੈ ਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਇਸ ਤੋਂ ਬਾਅਦ ਲੜਕੇ ਨੇ ਆਪਣੇ ਮਾਤਾ-ਪਿਤਾ ਨਾਲ ਵੀ ਉਸ ਨੂੰ ਮਿਲਵਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਲੜਕੇ ਨਾਲ ਉਸ ਦਾ ਵਿਆਹ ਕਰਵਾਉਣ ਨੂੰ ਤਿਆਰ ਹਨ।