JALANDHAR WEATHER

ਭਾਜਪਾ ਨੇਤਾ ਦੇ ਘਰ 'ਤੇ ਹਮਲੇ ਦੇ ਮਾਮਲੇ 'ਚ 2 ਸ਼ੱਕੀ ਕਾਬੂ, ਸੀ.ਸੀ.ਟੀ.ਵੀ. ਆਈ ਸਾਹਮਣੇ

ਜਲੰਧਰ, 8 ਅਪ੍ਰੈਲ-ਮਨੋਰੰਜਨ ਕਾਲੀਆ ਦੇ ਘਰ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 2 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਸੂਤਰ ਦੱਸਦੇ ਹਨ ਕਿ ਕਾਬੂ ਕੀਤੇ ਵਿਅਕਤੇ ਗੜ੍ਹਾ ਅਤੇ ਭਾਰਗੋ ਕੈਂਪ ਖੇਤਰ ਦੇ ਹਨ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੁਆਰਾ ਕੋਈ ਬਿਆਨ ਸਾਂਝਾ ਨਹੀਂ ਕੀਤਾ ਗਿਆ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਆਪ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਬਿਆਨ ਆਏ ਸਨ। ਇਨ੍ਹਾਂ ਦੇ ਨਾਮ ਹੈਰੀ ਪੁੱਤਰ ਰਵਿੰਦਰ ਕੁਮਾਰ ਸੁਭਾਨਾ ਰੋਡ, ਗੜ੍ਹਾ, ਜਲੰਧਰ ਤੇ ਸਤੀਸ਼ ਉਰਫ ਕਾਕਾ ਉਰਫ ਲੱਕੀ ਪੁੱਤਰ ਸ਼ਾਮ ਲਾਲ ਨਿਵਾਸੀ 138/8 ਭਾਰਗੋ ਕੈਂਪ ਜਲੰਧਰ ਵਜੋਂ ਹੈ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ਉਤੇ ਇਹ ਗ੍ਰਿਫਤਾਰੀ ਹੋਈ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ