JALANDHAR WEATHER

ਇੰਗਲੈਂਡ ਰਹਿ ਰਹੇ ਧਾਰੀਵਾਲ ਵਾਸੀ ਵਿਅਕਤੀ ਕੋਲੋਂ ਗੈਂਗਸਟਰਾਂ ਵਲੋਂ 20 ਲੱਖ ਫਿਰੌਤੀ ਦੀ ਮੰਗ

ਧਾਰੀਵਾਲ, (ਗੁਰਦਾਸਪੁਰ), 8 ਅਪ੍ਰੈਲ (ਸਵਰਨ ਸਿੰਘ)- ਬਟਾਲਾ ਦੇ ਨਜ਼ਦੀਕ ਕਸਬਾ ਸ਼ਹਿਰ ਧਾਰੀਵਾਲ ਦੇ ਡਡਵਾਂ ਰੋਡ ਵਾਸੀ ਰਮੇਸ਼ ਕੁਮਾਰ ਉਰਫ ਆਰ.ਕੇ. ਜੋੋ ਕਿ ਅੱਜਕਲ ਇੰਗਲੈਂਡ ਰਹਿ ਰਹੇ ਹਨ, ਨੂੰ ਗੈਗਸਟਰਾਂ ਵਲੋਂ ਧਮਕੀਆਂ ਅਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿਚ ਰਮੇਸ਼ ਕੁਮਾਰ ਉਰਫ਼ ਆਰ.ਕੇ. ਨੇ ਦੱਸਿਆ ਕਿ ਵੱਖ ਵੱਖ ਨੰਬਰਾਂ ਤੋਂ ਇਹ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਰਤਗਾਲ ਦੇ ਮੋਬਾਇਲ ਨੰਬਰ ਅਤੇ ਭਾਰਤੀ ਨੰਬਰ ਤੋਂ ਵੀ ਧਕਮੀ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਇਸ ਦੀ ਜਾਣਕਾਰੀ ਇੰਗਲੈਂਡ ਦੀ ਪੁਲਿਸ ਨੂੰ ਦਿੱਤੀ ਗਈ ਹੈ ਪਰ ਫਿਰ ਵੀ ਉਸ ਲੲਈ ਇਕ ਖਤਰਾ ਬਣਿਆ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ