JALANDHAR WEATHER

ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੱਲ੍ਹ ਪੁੱਜਣਗੇ ਹਰੀਕੇ ਹੈੱਡ ਵਰਕਸ 'ਤੇ

ਹਰੀਕੇ ਪੱਤਣ, 7 ਅਪ੍ਰੈਲ (ਸੰਜੀਵ ਕੁੰਦਰਾ)-ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ 8 ਅਪ੍ਰੈਲ ਨੂੰ ਹਰੀਕੇ ਹੈੱਡ ਵਰਕਸ ਉਤੇ ਪਹੁੰਚ ਰਹੇ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਜਨ ਲਾਲ ਸ਼ਰਮਾ 8 ਅਪ੍ਰੈਲ ਨੂੰ ਸਵੇਰੇ 11 ਵਜੇ ਹੈਲੀਕਾਪਟਰ ਰਾਹੀਂ ਹਰੀਕੇ ਪੱਤਣ ਪਹੁੰਚਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਕੈਨਾਲ ਸਰਕਲ ਦੇ ਐਸ. ਈ. ਸੰਦੀਪ ਗੋਇਲ ਅਤੇ ਰਾਜਸਥਾਨ ਜਲ ਸਰੋਤ ਵਿਭਾਗ ਦੇ ਐਕਸੀਅਨ ਪ੍ਰਣਵੀਰ ਨੇ ਦੱਸਿਆ ਕਿ ਰਾਜਸਥਾਨ ਦੇ ਮੁੱਖ ਮੰਤਰੀ ਸਵੇਰੇ 11 ਵਜੇ ਦੇ ਕਰੀਬ ਹਰੀਕੇ ਹੈੱਡ ਵਰਕਸ ਉਤੇ ਪਹੁੰਚਣਗੇ ਅਤੇ ਹੈੱਡ ਵਰਕਸ ਤੋਂ ਨਿਕਲਦੀ ਰਾਜਸਥਾਨ ਫੀਡਰ ਨਹਿਰ ਨੂੰ ਛੱਡੇ ਜਾਂਦੇ ਪਾਣੀ ਦਾ ਜਾਇਜ਼ਾ ਲੈਣਗੇ। ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਹਰੀਕੇ ਹੈੱਡ ਵਰਕਸ ਉਤੇ ਤਿਆਰੀਆਂ ਚੱਲ ਰਹੀਆਂ ਹਨ। ਰਾਜਸਥਾਨ ਅਤੇ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਸੀਨੀਅਰ ਅਧਿਕਾਰੀ ਹਰੀਕੇ ਹੈੱਡ ਵਰਕਸ ਉਤੇ ਪੁੱਜੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ