ਪੀ.ਐਸ.ਈ.ਬੀ. 8ਵੀਂ ਜਮਾਤ ਨਤੀਜਾ : ਹੁਸ਼ਿਆਰਪੁਰ, ਫ਼ਰੀਦਕੋਟ ਤੇ ਅੰਮ੍ਰਿਤਸਰ ਦੇ ਪ੍ਰੀਖਿਆਰਥੀਆਂ ਨੇ ਲਿਆ ਪਹਿਲਾ, ਦੂਜਾ ਤੇ ਤੀਜਾ ਸਥਾਨ
.jpeg)
ਚੰਡੀਗੜ੍ਹ, 4 ਅਪ੍ਰੈਲ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਹੁਸ਼ਿਆਰਪੁਰ ਅਤੇ ਫ਼ਰੀਦਕੋਟ ਦੇ ਪ੍ਰੀਖਿਆਰਥੀ 100 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਪਹਿਲੇ-ਦੂਜੇ ਸਥਾਨ 'ਤੇ ਰਹੇ। 99% ਅੰਕਾਂ ਨਾਲ਼ ਅੰਮ੍ਰਿਤਸਰ ਦੇ ਪ੍ਰੀਖਿਆਰਥੀ ਨੂੰ ਤੀਜਾ ਸਥਾਨ ਮਿਲ਼ਿਆ ਹੈ। ਇਸ ਪ੍ਰੀਖਿਆ ਵਿਚ ਕੁੱਲ 97.3 ਪ੍ਰਤੀਸ਼ਤ ਪ੍ਰੀਖਿਆਰਥੀ ਸਫਲ ਰਹੇ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ’ਚ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਕਰਨਜੀਤ ਸਿੰਘ ਅਤੇ ਵੀਰਪਾਲ ਕੌਰ ਵਾਸੀ ਪਿੰਡ ਡੇਮਰੂ ਕਲਾਂ ਨੇ ਪੰਜਾਬ ਦੀ ਮੈਰਿਟ ਸੂਚੀ ’ਚ ਦੂਜਾ ਸਥਾਨ ਹਾਸਿਲ ਕੀਤਾ ਹੈ। ਸੌ ਫ਼ੀਸਦੀ ਯਾਨੀ 600/600 ਅੰਕ ਹਾਸਲ ਕਰਨ ਵਾਲੀ ਨਵਜੋਤ ਆਪਣੀ ਪੜ੍ਹਾਈ ਪੂਰੀ ਕਰਕੇ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ।