ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ
ਨਵੀਂ ਦਿੱਲੀ, 15 ਨਵੰਬਰ- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਕਈ ਖ਼ੇਤਰਾਂ ਵਿਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਹੋਣ ਕਾਰਨ ਦਿੱਲੀ ਸਵੇਰ ਵੇਲੇ ਤੋਂ ਹੀ ਧੂੰਏਂ ਦੀ ਚਾਦਰ ਵਿਚ ਢੱਕ ਗਈ। ਦਿੱਲੀ ਐਨ.ਸੀ.ਆਰ. ਵਿਚ ਹਵਾ ਦੀ ਗੰਭੀਰ ਗੁਣਵੱਤਾ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਉਸਾਰੀ, ਢਾਹੁਣ ਅਤੇ ਗੈਰ-ਜ਼ਰੂਰੀ ਮਾਈਨਿੰਗ ’ਤੇ ਪਾਬੰਦੀ ਲਗਾਈ ਗਈ ਹੈ ਤੇ ਨਾਲ ਹੀ ਅੰਤਰਰਾਜੀ ਬੱਸਾਂ ’ਤੇ ਪਾਬੰਦੀਆਂ ਅਤੇ ਪ੍ਰਾਇਮਰੀ ਸਕੂਲਾਂ ਲਈ ਵਰਚੁਅਲ ਲਰਨਿੰਗ ਸ਼ਾਮਿਲ ਕੀਤੀ ਗਈ ਹੈ।