ਪ੍ਰਵੀਨ ਕੁਮਾਰੀ ਕੋਕੋਵਾਲ ਗੁੱਜਰਾਂ ਤੇ ਬਲਵਿੰਦਰ ਸਿੰਘ ਬਣੇ ਬੀਣੇਵਾਲ ਦੇ ਸਰਪੰਚ
ਬੀਣੇਵਾਲ, (ਹੁਸ਼ਿਆਰਪੁਰ), 7 ਅਕਤੂਬਰ- ਅੱਜ ਗ੍ਰਾਮ ਪੰਚਾਇਤ ਕੋਕੋਵਾਲ ਗੁੱਜਰਾਂ ਅਤੇ ਬੀਣੇਵਾਲ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿਚ ਕੋਕੋਵਾਲ ਤੋਂ ਪ੍ਰਵੀਨ ਕੁਮਾਰੀ ਅਤੇ ਬੀਣੇਵਾਲ ਤੋਂ ਬਲਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਇਸ ਦੇ ਨਾਲ ਹੀ ਰਵਿੰਦਰ ਕੁਮਾਰ, ਜੈ ਪਾਲ, ਰਜਿੰਦਰ ਕੁਮਾਰ, ਨੀਲਮ ਦੇਵੀ ਅਤੇ ਸਮਾਂ ਦੇਵੀ ਨੂੰ ਕੋਕੋਵਾਲ ਗੁੱਜਰਾਂ ਦਾ ਪੰਚ ਚੁਣਿਆ ਗਿਆ।