JALANDHAR WEATHER

ਲਖਨਊ : ਮੋਟਰਸਾਈਕਲ ਸਵਾਰ ਹਾਦਸੇ ਦਾ ਹੋਏ ਸ਼ਿਕਾਰ, 1 ਦੀ ਮੌਤ

ਲਖਨਊ (ਉੱਤਰ ਪ੍ਰਦੇਸ਼), 6 ਅਕਤੂਬਰ-ਜਾਨਕੀਪੁਰਮ ਵਿਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਇਕ ਚਾਰਦੀਵਾਰੀ ਨਾਲ ਟਕਰਾਅ ਜਾਣ ਕਾਰਨ 26 ਸਾਲਾ ਬਾਈਕ ਸਵਾਰ ਦੀ ਮੌਤ ਹੋ ਗਈ, ਜਦੋਂਕਿ ਉਸਦੇ ਪਿੱਛੇ ਬੈਠਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ। ਚਸ਼ਮਦੀਦਾਂ ਮੁਤਾਬਕ ਪੀੜਤ ਵਿਜੇ (26) ਅਤੇ ਲਲਿਤ (30) ਤੇਜ਼ ਰਫਤਾਰ ਦੋਪਹੀਆ ਵਾਹਨ 'ਤੇ ਸਟੰਟ ਕਰ ਰਹੇ ਸਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਵਿਜੇ ਨੇ ਮੋਟਰਸਾਈਕਲ ਤੋਂ ਕੰਟਰੋਲ ਗੁਆ ਦਿੱਤਾ। ਉਨ੍ਹਾਂ ਦੱਸਿਆ ਕਿ ਬਾਈਕ ਸੜਕ ਤੋਂ ਉਲਟ ਗਈ ਅਤੇ ਚਾਰਦੀਵਾਰੀ ਨਾਲ ਟਕਰਾਅ ਗਈ। ਪੁਲਿਸ ਨੇ ਦੱਸਿਆ ਕਿ ਵਿਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਲਲਿਤ ਦਾ ਇਲਾਜ ਚੱਲ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ