JALANDHAR WEATHER

ਪਿੰਡ ਲੁਹਾਰਕਾ ਖੁਰਦ 'ਚੋਂ ਸਰਪੰਚ ਸਮੇਤ ਸਾਰੇ ਅਕਾਲੀ-ਕਾਂਗਰਸੀ ਪੰਚ ਉੁਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ

ਰਾਜਾਸਾਂਸੀ, 6 ਅਕਤੂਬਰ (ਹਰਦੀਪ ਸਿੰਘ ਖੀਵਾ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਲੁਹਾਰਕਾ ਖੁਰਦ ਵਿਖੇ ਪੰਚਾਇਤ ਦੀ ਚੋਣ ਲੜ ਰਹੇ ਅਕਾਲੀ-ਕਾਂਗਰਸੀ ਉਮੀਦਵਾਰਾਂ ਦੇ ਸਰਪੰਚ ਸਮੇਤ ਸਾਰੇ ਪੰਚਾਂ ਵਲੋਂ ਦਾਖਲ ਨਾਮਜ਼ਦਗੀ ਪੱਤਰ ਦੀਆਂ ਫਾਈਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਅਯੋਗ ਕਰਾਰ ਦਿੱਤਾ ਗਿਆ ਹੈ ਜਦੋਂਕਿ ਇਕ ਪੰਚ ਦਾ ਨਾਮਜ਼ਦਗੀ ਪੱਤਰ ਪ੍ਰਵਾਨ ਕਰ ਲਿਆ ਗਿਆ। ਇਸ ਦੇ ਰੋਸ ਵਜੋਂ ਅਕਾਲੀ ਦਲ ਦੇ ਸਰਕਲ ਕੰਬੋਅ ਦੇ ਪ੍ਰਧਾਨ ਰਣਜੀਤ ਸਿੰਘ ਲੁਹਾਰਕਾ ਤੇ ਕਾਂਗਰਸੀ ਆਗੂ ਰਹੇ ਸਾਬਕਾ ਸਰਪੰਚ ਸਵ. ਸਰਦਾਰ ਸਵਰਨ ਸਿੰਘ ਦੇ ਭਤੀਜੇ ਜਸਵਿੰਦਰ ਸਿੰਘ ਭੁੱਲਰ ਲੁਹਾਰਕਾ ਸਮੇਤ ਸਮੂਹ ਉਮੀਦਵਾਰਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੌਜੂਦਾ ਹਲਕਾ ਵਿਧਾਇਕ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪੱਖਪਾਤ ਕਰਨ ਦਾ ਦੋਸ਼ ਲਗਾਇਆ ਗਿਆ। ਇਸ ਸੰਬੰਧੀ ਸਰਕਲ ਪ੍ਰਧਾਨ ਰਣਜੀਤ ਸਿੰਘ ਲੁਹਾਰਕਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸਮੇਤ ਸਰਪੰਚੀ ਦੇ ਉੁਮੀਦਵਾਰ ਲਈ ਚਾਰ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਤੇ 10 ਪੰਚਾਂ ਦੇ ਉੁਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਚਾਰੇ ਸਰਪੰਚੀ ਦੇ ਉੁਮੀਦਵਾਰਾਂ ਤੇ 9 ਪੰਚ ਉੁਮੀਦਵਾਰਾਂ ਦੀਆਂ ਰੀਟਰਨਿੰਗ ਅਫਸਰਾਂ ਵਲੋਂ ਹਲਕਾ ਵਿਧਾਇਕ ਦੇ ਇਸ਼ਾਰੇ ਉਤੇ ਕਰੀਬ 14 ਫਾਈਲਾਂ ਵਿਚੋਂ 13 ਫਾਈਲਾਂ ਰੱਦ ਕਰ ਦਿੱਤੀਆਂ ਗਈਆਂ ਤੇ ਚੋਣ ਲੜਨ ਲਈ ਅਯੋਗ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਰੀਆਂ ਫਾਈਲਾਂ ਦੇ ਜ਼ਰੂਰੀ ਕਾਗਜ਼ਾਤ ਪੂਰੇ ਸਨ। ਉਨ੍ਹਾਂ ਕਿਹਾ ਕਿ ਚੁੱਲਾ ਟੈਕਸ ਦੀ ਰਸੀਦ ਕਾਰਨ ਸਾਰੀਆਂ ਫਾਈਲਾਂ ਅਯੋਗ ਕਰਾਰ ਦਿੱਤੀਆਂ ਗਈਆਂ ਜਦੋਂਕਿ ਰੱਦ ਫਾਈਲਾਂ ਵਿਚ ਉਹ ਸਾਰੇ ਚੁੱਲਾ ਟੈਕਸ ਲਗਾਏ ਸਨ ਜਿਹੜੀ ਕਿ ਇਕ ਪੰਚ ਦੀ ਪਾਸ ਹੋਈ ਫਾਈਲ ਵਿਚ ਚੁੱਲਾ ਟੈਕਸ ਲੱਗਾ ਹੋਇਆ ਹੈ। ਸਾਰੇ ਹੀ ਚੁੱਲਾ ਟੈਕਸ ਇਕ ਹੀ ਪੰਚਾਇਤ ਸਕੱਤਰ ਵਲੋਂ ਦਿੱਤੇ ਗਏ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ