JALANDHAR WEATHER

ਸੜਕ ਹਾਦਸੇ 'ਚ 2 ਮਾਸੂਮ ਬੱਚਿਆਂ ਦੀ ਮੌਤ, ਦੋ ਜ਼ਖਮੀ

ਰਾਜਪੁਰਾ, 21 ਸਤੰਬਰ (ਰਣਜੀਤ ਸਿੰਘ)-ਰਾਜਪੁਰਾ-ਅੰਬਾਲਾ ਜੀ.ਟੀ. ਰੋਡ 'ਤੇ ਪਿੰਡ ਚਮਾਰੂ ਨੇੜੇ ਐਕਟਿਵਾ ਅਤੇ ਟਰੈਕਟਰ-ਟਰਾਲੀ ਦੀ ਟੱਕਰ ਹੋਣ ਕਾਰਨ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਨੁਸ਼ਹਿਰਾ ਵਾਸੀ ਕਮਲਜੀਤ ਕੌਰ ਅਤੇ ਜਸਪ੍ਰੀਤ ਸਿੰਘ ਐਕਟਿਵਾ ਉਤੇ ਸਵਾਰ ਹੋ ਕੇ ਪਿੰਡ ਨੂੰ ਵਾਪਸ ਜਾ ਰਹੇ ਸਨ, ਉਨ੍ਹਾਂ ਨਾਲ ਦੋ ਮਾਸੂਮ ਬੱਚੇ ਰਵਨੀਤ ਸਿੰਘ ਉਮਰ ਕਰੀਬ 8 ਸਾਲ ਅਤੇ ਅਮਰਜੀਤ ਸਿੰਘ ਉਮਰ ਕਰੀਬ 4 ਸਾਲ ਵੀ ਨਾਲ ਸਨ, ਐਕਟਿਵਾ ਨੂੰ ਟਰੈਕਟਰ-ਟਰਾਲੀ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦਕਿ ਕਮਲਜੀਤ ਕੌਰ ਅਤੇ ਜਸਪ੍ਰੀਤ ਸਿੰਘ ਦੀ ਹਾਲਤ ਗੰਭੀਰ ਵੇਖਦਿਆਂ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ