JALANDHAR WEATHER

ਗੱਦੀ ਸੰਭਾਲਣ ਤੋਂ ਬਾਅਦ ਸੰਤ ਵਰਿੰਦਰ ਸਿੰਘ ਢਿੱਲੋਂ ਸਰਦੂਲਗੜ੍ਹ ਵਿਖੇ ਆਪਣੇ ਸੇਵਕਾਂ ਦੇ ਘਰ ਪੁੱਜੇ

ਸਰਦੂਲਗੜ੍ਹ, 21 ਸਤੰਬਰ (ਜੀ.ਐਮ.ਅਰੋੜਾ)-ਹਰਿਆਣਾ ਵਿਖੇ ਡੇਰਾ ਜਗਮਾਲਵਾਲੀ ਵਿਖੇ ਗੱਦੀ ਸੰਭਾਲਣ ਤੋਂ ਬਾਅਦ ਸੰਤ ਵਰਿੰਦਰ ਸਿੰਘ ਢਿੱਲੋਂ ਜਗਮਾਲਵਾਲੀ ਵਾਲੇ ਸਰਦੂਲਗੜ੍ਹ ਵਿਖੇ ਆਪਣੇ ਸੇਵਕਾਂ ਦੇ ਘਰ ਪੁੱਜੇ। ਇਸ ਦੌਰਾਨ ਹਰਬੰਸ ਸਿੰਘ ਜੇ. ਕੇ. ਟੇਲਰ ਵਾਲਿਆਂ ਦੇ ਘਰ ਉਹ ਪਹੁੰਚੀਆਂ ਸੰਗਤਾਂ ਨਾਲ ਰੂ-ਬਰੂ ਹੋਏ। ਇਸ ਮੌਕੇ ਉਨ੍ਹਾਂ ਸਿਮਰਨ ਵੀ ਕੀਤਾ। ਸੰਤ ਵਰਿੰਦਰ ਸਿੰਘ ਢਿੱਲੋਂ ਨੇ ਨਸ਼ਿਆਂ ਤੋਂ ਦੂਰ ਅਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਦੌਰਾਨ ਹਰਬੰਸ ਸਿੰਘ ਦੇ ਘਰ ਤੋਂ ਇਲਾਵਾ ਸੰਤ ਵਰਿੰਦਰ ਸਿੰਘ ਢਿੱਲੋਂ ਜਗਤਾਰ ਸਿੰਘ, ਬਲਦੇਵ ਸਿੰਘ ਸੋਨੀ, ਜਤਿੰਦਰ ਜੈਨ ਬੋਬੀ ਆਦਿ ਸੇਵਕਾਂ ਦੇ ਘਰ ਵੀ ਪੁੱਜੇ। ਜਿਥੇ ਸੇਵਕਾਂ ਨੇ ਸੰਤਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਤੋਂ ਆਸ਼ੀਰਵਾਦ ਲਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ