ਕਾਂਗਰਸ-ਐਨ.ਸੀ. ਗਠਜੋੜ 26/11 ਜਿਹੀਆਂ ਦਹਿਸ਼ਤੀ ਘਟਨਾਵਾਂ ਨੂੰ ਦੁਹਰਾਉਣਾ ਚਾਹੁੰਦਾ ਹੈ? - ਏਕਨਾਥ ਸ਼ਿੰਦੇ
ਮੁੰਬਈ, 20 ਸਤੰਬਰ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਜੰਮੂ-ਕਸ਼ਮੀਰ 'ਚ ਕਾਂਗਰਸ-ਨੈਸ਼ਨਲ ਕਾਨਫ਼ਰੰਸ (ਐੱਨ. ਸੀ.) ਗਠਜੋੜ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਵਾਪਸ ਲਿਆਉਣਾ ਚਾਹੁੰਦੇ ਹਨ, ਜਨਤਾ ਦੁਆਰਾ ਉਨ੍ਹਾਂ ਨੂੰ ਇਕ ਸਬਕ 'ਸਿਖਾਇਆ ਜਾਵੇਗਾ।" ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ, ਕੀ ਕਾਂਗਰਸ-ਐਨਸੀ ਗਠਜੋੜ 26/11 ਜਿਹੀਆਂ ਦਹਿਸ਼ਤੀ ਘਟਨਾਵਾਂ ਨੂੰ ਦੁਹਰਾਉਣਾ ਚਾਹੁੰਦਾ ਹੈ?