ਹਮੀਰਾ 'ਚ ਨਸ਼ਾ ਤਸਕਰਾਂ ਦੀ ਤਕਰੀਬਨ 1 ਕਰੋੜ ਦੀ ਜਾਇਦਾਦ ਫਰੀਜ਼
![](/cmsimages/20240702/4562767__dhilvan.jpg)
ਢਿੱਲਵਾਂ /ਨਡਾਲਾ ,2 ਜੁਲਾਈ (ਗੋਬਿੰਦ ਸੁਖੀਜਾ,ਰਗਬਿੰਦਰ ਸਿੰਘ ) - ਸਵ ਡਵੀਜਨ ਭੁਲੱਥ ਪੁਲਿਸ ਨੇ ਲੱਖਣ ਕੇ ਪੱਡਾ ਚ ਨਸ਼ਾ ਤਸਕਰ ਦੀ 37 ਲੱਖ ਦੀ ਜਾਇਦਾਦ ਫਰੀਜ਼ ਕਰਨ ਤੋਂ ਬਾਅਦ ਨਸ਼ਿਆਂ ਦੀ ਰਾਜਧਾਨੀ ਅਖਵਾਉਂਦਾ ਪਿੰਡ ਹਮੀਰਾ ਵਿਖੇ ਵੱਡੀ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਦੀ ਤਕਰੀਬਨ 1 ਕਰੋੜ ਦੀ ਜਾਇਦਾਦ ਫਰੀਜ਼ ਕਰ ਦਿੱਤੀ ਹੈ ਅਤੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ । ਪੁਲਿਸ ਨੇ ਹਮੀਰਾ ਚ ਕਾਰਵਾਈ ਕਰਦਿਆਂ ਐਨ.ਡੀ.ਪੀ.ਐੱਸ. ਐਕਟ ਅਧੀਨ ਨਾਮਜ਼ਦ ਵਿਆਕਤੀ ਬਲਵਿੰਦਰ ਸਿੰਘ ਦੀ 63 ਲੱਖ 51 ਹਜ਼ਾਰ ਰੁਪਿਆ ਦੀ ਪ੍ਰਾਪਟੀ ਅਤੇ ਬਲਦੇਵ ਕੌਰ ਨਿੱਕੋ ਵਾਸੀ ਹਮੀਰਾ ਦੀ 36 ਲੱਖ 2 ਹਜ਼ਾਰ 929 ਰੁਪਿਆ ਦੀ ਪ੍ਰਾਪਰਟੀ ਫਰੀਜ਼ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਨੇ ਇਹ ਜਾਇਦਾਦ ਨਸ਼ਾ ਵੇਚ ਕੇ ਬਣਾਈ ਹੈ ।