ਰਾਜਪੁਰਾ ਨੇੜੇ ਰੇਲਵੇ ਟ੍ਰੈਕ ’ਤੇ ਧਮਾਕਾ
ਰਾਜਪੁਰਾ, (ਪਟਿਆਲਾ), 28 ਅਪ੍ਰੈਲ, (ਧਰਮਿੰਦਰ ਸਿੰਘ)- ਸੋਮਵਾਰ ਰਾਤ ਰਾਜਪੁਰਾ ਦੇ ਪਿੰਡ ਬਿਠਾਉਣੀਆ ਨੇੜੇ ਅੰਬਾਲਾ-ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ 'ਤੇ ਇਕ ਆਈ.ਈ.ਡੀ. ਧਮਾਕਾ ਹੋਇਆ। ਇਹ ਘਟਨਾ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਰਾਤ 8:30 ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਣ 'ਤੇ ਜੀ.ਆਰ.ਪੀ., ਆਰ.ਪੀ.ਐਫ਼., ਪੰਜਾਬ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਮੌਕੇ 'ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਰਿਪੋਰਟਾਂ ਅਨੁਸਾਰ ਕੁਝ ਸਮਾਂ ਪਹਿਲਾਂ ਰੇਲਵੇ ਲਾਈਨਾਂ 'ਤੇ ਸੁਰੱਖਿਆ ਧਮਕੀ ਮਿਲੀ ਸੀ। ਇਸ ਦੇ ਨਾਲ ਹੀ ਇਕ ਅਣ-ਪਛਾਤੀ ਲਾਸ਼, ਜਿਸ ਦੇ ਟੁਕੜੇ-ਟੁਕੜੇ ਹੋਏ ਸਨ, ਵੀ ਘਟਨਾ ਸਥਾਨ ਦੇ ਨੇੜੇ ਬਰਾਮਦ ਕੀਤੀ ਗਈ। ਇਸ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਸਥਾਨਕ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।ਕੇਂਦਰੀ ਸੁਰੱਖਿਆ ਏਜੰਸੀਆਂ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਰਹੀਆਂ ਹਨ। ਜਾਣਕਾਰੀ ਅਨੁਸਾਰ ਲਾਈਨ ਦੀ ਰਿਪੇਅਰ ਰੇਲਵੇ ਵਿਭਾਗ ਵਲੋਂ ਕਰ ਦਿੱਤੀ ਗਈ ਹੈ ਪਰ ਕੋਈ ਵੀ ਅਧਿਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ।
;
;
;
;
;
;
;
;