JALANDHAR WEATHER

ਲੁਧਿਆਣਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਇਆ ਗਿਆ ਮੌਕ ਡਰਿਲ, ਸ਼ਹਿਰ ਦੇ 3 ਥਾਵਾਂ 'ਤੇ ਕੀਤਾ ਗਿਆ ਬਲੈਕ ਆਊਟ

ਲੁਧਿਆਣਾ, 24 ਅਪ੍ਰੈਲ ( ਰੂਪੇਸ਼ ਕੁਮਾਰ) - ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਮੌਕ ਡਰਿੱਲ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਤਮ ਨਗਰ, ਅਗਰ ਨਗਰ ਆਦਿ ਇਲਾਕੇ ਸ਼ਾਮਿਲ ਸਨ। ਇਸ ਦੌਰਾਨ ਸਾਇਰਨ ਵਜਾਉਣ ਤੋਂ ਬਾਅਦ ਬਲੈਕ ਆਊਟ ਕੀਤਾ ਗਿਆ ਅਤੇ ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਐਮਰਜੰਸੀ (ਅਸੁਖਾਵੀਂ ਘਟਨਾ) ਦੌਰਾਨ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਮੌਕ ਡਰਿਲ ਵਿਚ ਐਨ.ਡੀ.ਆਰ.ਐਫ., ਐਸ.ਡੀ.ਆਰ. ਐਫ., ਫਾਇਰ ਬ੍ਰਿਗੇਡ ਸਮੇਤ ਸਿਵਲ ਡਿਫੈਂਸ ਦੀਆਂ ਟੀਮਾਂ ਸ਼ਾਮਿਲ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ