ਰਾਜਾ ਵੜਿੰਗ ਵਲੋਂ ਪ੍ਰੈੱਸ ਕਾਨਫ਼ਰੰਸ
ਚੰਡੀਗੜ੍ਹ, , 20 ਅਪ੍ਰੈਲ - ਅਮਰਿੰਦਰ ਸਿੰਘ ਰਾਜਾ ਵੜਿੰਗ (ਪ੍ਰਧਾਨ, ਪੰਜਾਬ ਕਾਂਗਰਸ) ਵਲੋਂ ਨਾਰੀ ਸ਼ਕਤੀ ਵੰਦਨ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦਾ ਸਟੈਂਡ ਹੈ ਕਿ ਦੇਸ਼ ਵਿਚ ਕਾਂਗਰਸ 'ਨਾਰੀ ਸ਼ਕਤੀ ਵੰਦਨ' (ਬਿਲ ਦੇ ਮੌਜੂਦਾ ਸਰੂਪ) ਦਾ ਵਿਰੋਧ ਕਰ ਰਹੀ ਹੈ। ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋਏ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਪ੍ਰਧਾਨ ਮੰਤਰੀ ਭਾਵੁਕ ਭਾਸ਼ਣਾਂ ਰਾਹੀਂ ਜਨਤਾ ਨੂੰ ਭਰਮਾ ਰਹੇ ਹਨ। ਸਾਲ 2023 ਵਿਚ ਜਦੋਂ 'ਨਾਰੀ ਸ਼ਕਤੀ ਵੰਦਨ' (33% ਰਾਖਵਾਂਕਰਨ) ਬਿਲ ਸਦਨ ਵਿਚ ਲਿਆਂਦਾ ਗਿਆ, ਤਾਂ ਉਸ ਵੇਲੇ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਇਹ ਪਾਸ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵਿਚ ਔਰਤਾਂ ਲਈ 33% ਰਾਖਵੇਂਕਰਨ ਦਾ ਬਿਲ ਪੇਸ਼ ਕੀਤਾ ਸੀ, ਪਰ ਉਸ ਸਮੇਂ ਇਹ ਪਾਸ ਨਹੀਂ ਹੋ ਸਕਿਆ।1993 ਵਿਚ ਸਥਾਨਕ ਸਰਕਾਰਾਂ ਵਿਚ 33% ਮਹਿਲਾ ਰਾਖਵਾਂਕਰਨ ਬਿਲ ਪਾਸ ਹੋਇਆ। 2010 ਵਿਚ ਯੂ.ਪੀ.ਏ. ਸਰਕਾਰ ਨੇ ਰਾਜ ਸਭਾ ਵਿਚ ਮਹਿਲਾ ਰਾਖਵਾਂਕਰਨ ਬਿਲ ਪਾਸ ਕਰਵਾਇਆ। 2018 ਵਿਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਮਹਿਲਾ ਰਾਖਵੇਂਕਰਨ ਦੇ ਸੰਬੰਧ ਵਿਚ ਪੱਤਰ ਲਿਖਿਆ ਸੀ। 2019 ਵਿਚ ਰਾਹੁਲ ਗਾਂਧੀ ਨੇ ਚੋਣਾਂ ਦੌਰਾਨ ਔਰਤਾਂ ਲਈ 33% ਰਾਖਵੇਂਕਰਨ ਦੀ ਮੰਗ ਚੁੱਕੀ ਸੀ।
ਰਾਜਾ ਵੜਿੰਗ ਅਨੁਸਾਰ ਕੇਂਦਰ ਸਰਕਾਰ ਵਲੋਂ ਇਸ ਰਾਖਵੇਂਕਰਨ ਨੂੰ 2027 ਦੀ ਮਰਦਮਸ਼ੁਮਾਰੀ ਤੋਂ ਬਾਅਦ ਲਾਗੂ ਕਰਨ ਦੀ ਗੱਲ ਕਹੀ ਗਈ ਹੈ, ਜਿਸ 'ਤੇ ਸਵਾਲ ਚੁੱਕੇ ਜਾ ਰਹੇ ਹਨ।
;
;
;
;
;
;
;