JALANDHAR WEATHER

ਛੋਟੇ ਭਰਾ ਨੇ ਟਰੈਕਟਰ ਹੇਠਾਂ ਦਰੜਿਆ ਵੱਡਾ ਭਰਾ, ਮੌਤ

ਧਨੌਲਾ, (ਬਰਨਾਲਾ), 16 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)- ਅੱਜ ਸਵੇਰੇ ਨੇੜਲੇ ਪਿੰਡ ਬਡਬਰ ਵਿਖੇ ਬਾਬਾ ਬੁੱਲੇ ਸ਼ਾਹ ਸਟੇਡੀਅਮ ਦੇ ਨੇੜੇ ਰਹਿੰਦੇ ਸੁਖਵਿੰਦਰ ਸਿੰਘ ਬਿੰਦੀ (42) ਪੁੱਤਰ ਜੀਤ ਸਿੰਘ ਵਾਸੀ ਪੱਤੀ ਲਾਇਲਪੁਰ ਨੇ ਆਪਣੇ ਦੇ ਸਕੇ ਭਰਾ ਮਨਜਿੰਦਰ ਸਿੰਘ ਗੋਗਾ ਸਿੰਘ (48) ਨੂੰ ਟਰੈਕਟਰ ਹੇਠਾਂ ਲਤੜ ਕੇ ਕਤਲ ਕਰ ਦਿੱਤਾ। ਇਕੱਤਰ ਜਾਣਕਾਰੀ ਅਨੁਸਾਰ ਦੋਹਾਂ ਸਕੇ ਭਰਾਵਾਂ ’ਚ ਕਿਸੇ ਗੱਲ ਨੂੰ ਲੈ ਕੇ ਕੁਝ ਦਿਨ ਪਹਿਲਾਂ ਤਕਰਾਰ ਹੋਇਆ ਸੀ। ਅੱਜ ਸਵੇਰੇ ਜਦੋਂ ਗੋਗਾ ਸਿੰਘ ਅਤੇ ਉਸ ਦਾ ਸੀਰੀ ਸੁਰਿੰਦਰ ਸਿੰਘ ਸੋਨੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਤੋਂ ਬਾਹਰ ਵੱਲ ਜਾ ਰਹੇ ਸਨ ਤਾਂ ਸੁਖਵਿੰਦਰ ਸਿੰਘ ਬਿੰਦੀ ਨੇ 855 ਸਵਰਾਜ ਟਰੈਕਟਰ ਪਿਛੋਂ ਦੌੜਾ ਕੇ ਮੋਟਰਸਾਈਕਲ ਸਵਾਰਾਂ ਨੂੰ ਟਰੈਕਟਰ ਟਕਰਾ ਕੇ ਸੁੱਟ ਦਿੱਤਾ ਅਤੇ ਚਾਰ ਪੰਜ ਗੇੜੇ ਦੇ ਕੇ ਆਪਣੇ ਭਰਾ ਮਨਜਿੰਦਰ ਸਿੰਘ ਗੋਗੇ ਦਾ ਕਤਲ ਕਰ ਦਿੱਤਾ।

ਜਦਕਿ ਸੀਰੀ ਸੁਰਿੰਦਰ ਸਿੰਘ ਸੋਨੀ ਸਿੰਘ ਵੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।  ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੀਰੀ ਸੁਰਿੰਦਰ ਸਿੰਘ ਸੋਨੀ ਮੋਟਰਸਾਈਕਲ ਚਲਾ ਰਿਹਾ ਸੀ ਜਦਕਿ ਮਨਜਿੰਦਰ ਸਿੰਘ ਗੋਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ। ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਗੋਗਾ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ