ਮੋਟਰਸਾਈਕਲ ਸਵਾਰ ਨੌਜਵਾਨ ਦੀ ਕੰਬਾਈਨ ਨਾਲ ਟੱਕਰ ,ਮੌਕੇ 'ਤੇ ਮੌਤ
ਮਾਛੀਵਾੜਾ , 12 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਲੱਖੋਵਾਲ ਖੁਰਦ ਤੇ ਲੱਖੋਵਾਲ ਕਲਾਂ ਦੇ ਵਿਚਕਾਰ ਪੁਲੀ ਦੇ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਕੰਬਾਈਨ ਟੱਕਰ ਨਾਲ ਮੋਟਰਸਾਈਕਲ ਨੌਜਵਾਨ ਸਵਾਰ ਦੀ ਗਰਦਨ ਧੜ ਤੋਂ ਅਲੱਗ ਹੋ ਗਈ ਹੋ ਗਈ ਤੇ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪਰਮਿੰਦਰ ਸਿੰਘ ਵਾਸੀ ਸਮਰਾਲਾ ਵਜੋਂ ਹੋਈ ਹੈ , ਜਿਸ ਦੀ ਉਮਰ 22 ਸਾਲ ਹੈ। ਮੋਟਰਸਾਈਕਲ ਸਵਾਰ ਪਰਵਿੰਦਰ ਸਿੰਘ ਅੱਜ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਦੋਸਤ ਨੂੰ ਮਿਲ ਕੇ ਪਿੰਡ ਜ਼ੁਲਫ਼ਗੜ੍ਹ ਤੋਂ ਆਪਣੇ ਘਰ ਸਮਰਾਲਾ ਵਿਖੇ ਵਾਪਸ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਆ ਰਹੀ ਕੰਬਾਈਨ ਦੇ ਹੇਠਾਂ ਉਸ ਦਾ ਮੋਟਰਸਾਈਕਲ ਜਾ ਵੜਿਆ। ਘਟਨਾ ਦੀ ਸੂਚਨਾ ਮਿਲਣ 'ਤੇ ਸਬ ਇੰਸਪੈਕਟਰ ਪਰਸ਼ੋਤਮ ਲਾਲ ਮੌਕੇ 'ਤੇ ਪਹੁੰਚ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਇਸ ਮੌਕੇ 'ਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ। ਇਹ ਨੌਜਵਾਨ ਇਕ ਫਾਇਨਾਂਸ ਕੰਪਨੀ ਵਿਚ ਨੌਕਰੀ ਕਰਦਾ ਸੀ । ਪੁਲਿਸ ਨੇ ਮੌਕੇ 'ਤੇ ਜਾ ਕੇ ਕੰਬਾਈਨ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਸਹਾਇਕ ਥਾਣੇਦਾਰ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਸਵੇਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
;
;
;
;
;
;
;
;