ਸਵਰਗੀ ਸ਼੍ਰੋਮਣੀ ਢਾਡੀ ਗਿਆਨੀ ਮਹਿੰਦਰ ਸਿੰਘ ਸਿਬੀਆ ਦੀਆਂ ਰਚਨਾਵਾਂ ਦੀ ਪੁਸਤਕ 'ਧੰਨ ਗੁਰੂ ਧੰਨ ਗੁਰੂ ਪਿਆਰੇ' ਇਟਲੀ 'ਚ ਜਾਰੀ
ਬਰੇਸ਼ੀਆ, 8 ਅਪ੍ਰੈਲ (ਬਲਦੇਵ ਸਿੰਘ ਬੂਰੇ ਜੱਟਾਂ)-ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵਲੋਂ ਢਾਡੀ ਕਲਾ ਦੇ ਮਹਾਨ ਹਸਤਾਖਰ ਗਿਆਨੀ ਮਹਿੰਦਰ ਸਿੰਘ ਸਿਬੀਆ ਦੀਆਂ ਰਚਨਾਵਾਂ ਨੂੰ ਸੰਕਲਤ ਕਰਕੇ 'ਧੰਨ ਗੁਰੂ ਧੰਨ ਗੁਰੂ ਪਿਆਰੇ' ਪੁਸਤਕ ਪਾਠਕਾਂ ਦੀ ਝੋਲੀ 'ਚ ਪਾਈ ਗਈ ਹੈ¢ ਇਸ ਪੁਸਤਕ ਦਾ ਸੰਪਾਦਨ ਪ੍ਰੋ. ਭੁਪਿੰਦਰ ਸਿੰਘ ਪ੍ਰੀਤ ਪਾਰਸਮਨੀ ਵਲੋਂ ਕੀਤਾ ਗਿਆ ਹੈ, ਜਦਕਿ ਸਹਿ ਸੰਪਾਦਕ ਵਜੋਂ ਕੁਲਵੰਤ ਸਿੰਘ ਅÏਜਲਾ ਨੇ ਸੇਵਾਵਾਂ ਦਿੱਤੀਆਂ ਹਨ¢ ਗਿਆਨੀ ਮਹਿੰਦਰ ਸਿੰਘ ਸਿਬੀਆ ਵਲੋਂ ਆਪਣੇ ਜੀਵਨ ਕਾਲ 'ਚ ਪੰਥ ਦੀਆਂ ਵੱਡੀਆਂ ਸਟੇਜਾਂ 'ਤੇ ਆਪਣੀ ਹਾਜ਼ਰੀ ਲਗਵਾਈ, ਉਥੇ ਦੇਸ਼-ਵਿਦੇਸ਼ 'ਚ ਵੀ ਆਪਣੀ ਢਾਡੀ ਕਲਾ ਅਤੇ ਕਾਵਿ ਕਲਾਂ ਦਾ ਲੋਹਾ ਮਨਵਾਇਆ¢ ਉਨ੍ਹਾਂ ਦੀਆਂ ਕੈਸਟਾਂ ਸਾਕਾ ਨੀਲਾ ਤਾਰਾ, ਧਮਾਕਾ, ਫਿਰ ਕੋਲੀ ਚੱਟ ਸਰਪੰਚ ਨਹੀਂ ਬਣਾਉਂਣੇ, ਅਣਖੀ ਯੋਧੇ, ਸੰਦੂਕ 'ਚ ਬੰਦੂਕ, ਫਿਰ ਰਾਜ ਪਲਟਾ ਨੇ ਵਿਸ਼ਵ ਭਰ 'ਚ ਪ੍ਰਸਿੱਧੀ ਹਾਸਲ ਕੀਤੀ¢ ਪੰਥ ਰਤਨ ਜਥੇਦਾਰ ਗਿਆਨੀ ਗੁਰਚਰਨ ਸਿੰਘ ਟੋਹੜਾ ਵਲੋਂ ਉਨ੍ਹਾਂ ਦਾ ਸੋਨੇ ਦੇ ਤਗਮੇ ਨਾਲ ਸਨਮਾਨ ਕੀਤਾ ਗਿਆ, ਇਸੇ ਤਰ੍ਹਾਂ ਹੀ ਭਾਸ਼ਾ ਵਿਭਾਗ ਵਲੋਂ ਉਨ੍ਹਾਂ ਨੂੰ ਸ਼੍ਰੋਮਣੀ ਢਾਡੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮਹਾਨ ਢਾਡੀ ਕਲਾ ਦੇ ਉਸਤਾਦ ਦੀਆਂ ਜ਼ਿੰਦਗੀ ਦੀਆਂ ਕਮਾਈਆਂ ਅਤੇ ਤਜਰਬੇ ਦਾ ਸਾਰ ਉਨ੍ਹਾਂ ਦੀਆਂ ਮਹਾਨ ਰਚਨਾਵਾਂ ਨੂੰ ਇਕ ਕਿਤਾਬੀ ਰੂਪ ਦੇ ਕੇ ਧਰਮ ਪ੍ਰਚਾਰ ਸੰਸਥਾ ਕਲਤੂਰਾ ਨੇ ਮਹਾਨ ਪੁੰਨ ਦਾ ਕੰਮ ਕੀਤਾ ਹੈ¢ ਇਸ ਪੁਸਤਕ ਵਿਚ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਅਣਮੋਲ ਗਾਥਾਵਾਂ ਜਿਵੇਂ ਭਾਈ ਟੋਡਰ ਮਲ ਜੀ, ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ ਸਮੇਤ ਅਨੇਕਾਂ ਸ਼ਾਹਕਾਰ ਪ੍ਰਸੰਗ ਸੰਕਲਿਤ ਹਨ, ਜਿਨ੍ਹਾਂ ਬਾਬਤ ਨਾ-ਮਾਤਰ ਹੀ ਕਾਵਿ ਪ੍ਰਸੰਗ ਮÏਜੂਦ ਹਨ¢
;
;
;
;
;
;
;
;