ਪੰਜਾਬ ਤੇ ਦਿੱਲੀ ਤੋਂ ਇਲਾਵਾ ਜੰਮੂ ਕਸ਼ਮੀਰ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
ਚੰਡੀਗੜ੍ਹ, 3 ਅਪ੍ਰੈਲ- ਪੰਜਾਬ ਤੇ ਦਿੱਲੀ ਤੋਂ ਇਲਾਵਾ ਜੰਮੂ ਕਸ਼ਮੀਰ 'ਚ ਸ਼ੁੱਕਰਵਾਰ ਰਾਤ 9 :45 ਮਿੰਟ ਉਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੰਜਾਬ ਵਿਚ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ ਤੇ ਹੋਰ ਵੀ ਕਈ ਸ਼ਹਿਰਾਂ ਵਿਚ ਭੂਚਾਲ ਦੇ ਝਟਕੇ ਲੱਗਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਜੰਮੂ ਤੇ ਕਸ਼ਮੀਰ ਵਿਚ ਤੇ ਹਰਿਆਣਾ 'ਚ ਵੀ ਭੂਚਾਲ ਆਉਣ ਦੇ ਮਾਮਲੇ ਸਾਹਮਣੇ ਆਏ ਹਨ। ਦੂਜੀ ਮੰਜ਼ਿਲ 'ਤੇ ਇਕ ਫਲੈਟ ਵਿਚ ਰਹਿਣ ਵਾਲੇ ਚੰਡੀਗੜ੍ਹ ਨਿਵਾਸੀ ਬਲਦੇਵ ਚੰਦ ਨੇ ਕਿਹਾ, "ਮੈਨੂੰ ਇਕ ਜ਼ੋਰਦਾਰ ਝਟਕਾ ਮਹਿਸੂਸ ਹੋਇਆ, ਜੋ ਕੁਝ ਸਕਿੰਟਾਂ ਤੱਕ ਚੱਲਿਆ।" ਇਸੇ ਤਰ੍ਹਾਂ ਪੰਜਾਬ ਦੇ ਜ਼ੀਰਕਪੁਰ ਵਿਚ ਇਕ ਰਿਹਾਇਸ਼ੀ ਸੋਸਾਇਟੀ ਦੀ 11ਵੀਂ ਮੰਜ਼ਿਲ 'ਤੇ ਰਹਿਣ ਵਾਲੇ ਅਜੈ ਕੁਮਾਰ ਨੇ ਕਿਹਾ, "ਭੂਚਾਲ ਕੁਝ ਸਕਿੰਟਾਂ ਤੱਕ ਚੱਲਿਆ। ਅਸੀਂ ਜਲਦੀ ਹੇਠਾਂ ਜਾਣ ਬਾਰੇ ਸੋਚਿਆ ਪਰ ਝਟਕੇ ਜਲਦੀ ਹੀ ਰੁਕ ਗਏ।"
;
;
;
;
;
;
;
;